ਜੀ ਆਇਆਂ ਨੂੰ
You are here: Home >> Literature ਸਾਹਿਤ >> kavitavaan ਕਵਿਤਾਵਾਂ >> Dil Bharda Dide Dul De Ne / ਦਿਲ ਭਰਦਾ ਦੀਦੇ ਡੁਲ੍ਹਦੇ ਨੇ

Dil Bharda Dide Dul De Ne / ਦਿਲ ਭਰਦਾ ਦੀਦੇ ਡੁਲ੍ਹਦੇ ਨੇ

ਦਿਲ ਭਰਦਾ ਦੀਦੇ ਡੁਲ੍ਹਦੇ ਨੇ,
ਦਰਦਾਂ ਦੇ ਹੰਝੂ ਵਰ੍ਹਦੇ ਨੇ ।
ਫਿਕਰਾਂ ਵਿੱਚ ਹੋਸ਼ ਗਵਾਚੀ ਏ,
ਵਿਰਲਾਪ ਵਲਵਲੇ ਕਰਦੇ ਨੇ ।

ਧਰਤੀ ਦੇ ਇੱਕ ‘ਹਲੂਣੇ’ ਨੇ,
ਪਰਲੋ ਪਲ ਵਿੱਚ ਲਿਆਂਦੀ ਏ ।
‘ਬੀਤੀ’ ਦੇ ਵਹਿਣਾਂ ਅੰਦਰ ਹੀ,
ਇਹ ਜਿੰਦੜੀ ਰੁੜ੍ਹਦੀ ਜਾਂਦੀ ਏ ।

ਕੀ ਦਸਾਂ ? ਕੀ ਸਾਂ ? ਕੀ ਬਣਿਆਂ ?
ਮੇਰੇ ਤੇ ਕੀ ਕੀ ਵਰਤੀ ਏ ?
ਖਾ ਖਾ ਕੇ ਮਾਰ ਭੁਚਾਲਾਂ ਦੀ,
ਥੇਹ ਹੋ ਗਈ ਦਿਲ ਦੀ ਧਰਤੀ ਏ ।

ਕਲ੍ਹ ‘ਕੋਇਟਾ’ ਮੇਰਾ ਵਸਦਾ ਸੀ,
ਸ਼ਾਨਾਂ ਸਨ ਰੰਗ ਨਿਆਰੇ ਸਨ ।
ਉਸਦੇ ਵਿੱਚ ਮੈਂ ਲੱਖ-ਪਤੀਆ ਸਾਂ,
ਮੇਰੇ ਕਈ ਮਹਿਲ ਮੁਨਾਰੇ ਸਨ ।

ਧਰਤੀ ਦੇ ‘ਕਹਿਰੀ ਕਾਂਬੇ’ ਨੇ,
ਫੜ ਤਖਤ ਮੇਰਾ ਉਲਟਾ ਦਿੱਤਾ ।
ਲਖ-ਪਤੀਓਂ ‘ਕੰਗਲਾ’ ਕਰ ਦਿੱਤਾ,
‘ਠੂਠਾ’ ਅੱਜ ਹਥ ਫੜਾ ਦਿੱਤਾ ।

ਅੱਜ ‘ਮੰਗਤੇ’ ਮੇਰੇ ‘ਦਾਤੇ’ ਨੇ,
ਉਹਨਾਂ ਤੋਂ ਹੁਣ ਮੈਂ ਮੰਗਦਾ ਹਾਂ ।
ਕਲ੍ਹ ਖੁਲ੍ਹੇ ਲੰਗਰ ਲਾਉਂਦਾ ਸਾਂ,
ਅੱਜ ਆਟਾ ਲੱਭਦਾ ਡੰਗ ਦਾ ਹਾਂ ।

—ਵਿਧਾਤਾ ਸਿੰਘ ਤੀਰ ਦੀ ਲਿਖਤ

About developer

Profile photo of developer
Click on a tab to select how you'd like to leave your comment

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>

  ਪੰਜਾਬੀ     English ਪੰਜਾਬੀ

Scroll To Top
Skip to toolbar