ਜੀ ਆਇਆਂ ਨੂੰ
You are here: Home >> Fun ਸ਼ੁਗਲ >> ਇਕ ਨੂੰ ਕੀ ਰੋਨੀ ਏਂ ਊਤ ਗਿਆ ਹੈ ਆਵਾ/Ek Nu Ki Roni e Oott Gaya Hai Aava

ਇਕ ਨੂੰ ਕੀ ਰੋਨੀ ਏਂ ਊਤ ਗਿਆ ਹੈ ਆਵਾ/Ek Nu Ki Roni e Oott Gaya Hai Aava

ਇਕ ਪੁੱਤਰ ਤੇਰਾ ਚਰਸ ਵਿਚ ਰਹਿੰਦਾ,
ਦੂਜਾ ਪੀ ਸ਼ਰਾਬਾਂ ਢਹਿੰਦਾ,
ਤੀਜਾ ਵਿਚ ਕੰਜਰਾਂ ਦੇ ਬਹਿੰਦਾ,
ਚੌਥਾ ਖਾਵੇ ਮਾਵਾ,
ਇਕ ਨੂੰ ਕੀ ਰੋਨੀ ਏਂ,
ਊਤ ਗਿਆ ਹੈ ਆਵਾ ।

ਲੇਫ਼ ਦਾ ਪੁੜ ਹੈ ਸਾਰਾ ਪੜਿਆ,
ਰੂੰ ਤਲਾਈ ਦਾ ਸਾਰਾ ਸੜਿਆ,
ਉਤੇ ਸਰਹਾਣੇ ਸਾੜ ਨਹੀਂ ਚੜਿਆ,
ਟੁਟਿਆ ਮੰਜੀ ਦਾ ਪਾਵਾ,
ਇਕ ਨੂੰ ਕੀ ਰੋਨੀ ਏਂ,
ਊਤ ਗਿਆ ਹੈ ਆਵਾ ।

ਨੂੰਹ ਤੇਰੀ ਹੈ ਬੀਬੀ ਰਾਣੀ,
ਥਥਲੀ ਹੈ ਪਰ ਹੈ ਸਿਆਣੀ,
ਕੰਨੋਂ ਬੋਲੀ ਅਖੀਉਂ ਕਾਣੀ,
ਲੈ ਆਈਂ ਏਂ ਮੁਕਲਾਵਾ,
ਇਕ ਨੂੰ ਕੀ ਰੋਨੀ ਏਂ,
ਊਤ ਗਿਆ ਹੈ ਆਵਾ ।

About Rajinderapl Sandhu

Click on a tab to select how you'd like to leave your comment

Leave a Reply

Your email address will not be published. Required fields are marked *

*

  ਪੰਜਾਬੀ     English ਪੰਜਾਬੀ

Scroll To Top
Skip to toolbar