ਜੀ ਆਇਆਂ ਨੂੰ
You are here: Home >> Kavi ਕਵੀ >> ਜੱਗ ਦਿਆ ਚਾਨਣਾ ਤੂੰ ਮੁੱਖ ਨਾ ਲੁਕਾ ਵੇ/ Jug Deaa Channa tu Mukh na Luka ve

ਜੱਗ ਦਿਆ ਚਾਨਣਾ ਤੂੰ ਮੁੱਖ ਨਾ ਲੁਕਾ ਵੇ/ Jug Deaa Channa tu Mukh na Luka ve

ਜੱਗ ਦਿਆ ਚਾਨਣਾ ਤੂੰ ਮੁੱਖ ਨਾ ਲੁਕਾ ਵੇ
ਨਾਨਕੀ ਨੂੰ ਮਾਣ ਤੇਰਾ ਤ੍ਰਿਪਤਾ ਨੂੰ ਚਾਅ ਵੇ

ਬੁੱਢੇ ਜੇਹੇ ਬਾਪ ਤੈਨੂੰ ਚਾਅਵਾਂ ਨਾਲ ਪਾਲਿਆ
ਸੁੰਦਰ ਜੁਆਨੀ ਵਿਚ ਬਚਪਨ ਢਾਲਿਆ
ਪਿਤਾ ਦੇ ਕਲੇਜੇ ਨੂੰ ਵੀ ਠੋਕਰਾਂ ਨਾ ਲਾ ਵੇ
ਜੱਗ ਦਿਆ ਚਾਨਣਾ ਤੂੰ ਮੁੱਖ ਨਾ ਲੁਕਾ ਵੇ

ਅੰਮੀਂ ਦੀਆਂ ਸੱਧਰਾਂ ਹੋਈਆਂ ਨਹੀਂਉਂ ਪੂਰੀਆਂ
ਭੈਣ ਦੀਆਂ ਆਸਾਂ ਅਜੇ ਪਈਆਂ ਨੀ ਅਧੂਰੀਆਂ
ਪਾ ਨਾ ਵਿਛੋੜਾ ਮੇਰਾ ਦਿਲ ਨਾ ਦੁਖਾ ਵੇ
ਜੱਗ ਦਿਆ ਚਾਨਣਾ ਤੂੰ ਮੁੱਖ ਨਾ ਲੁਕਾ ਵੇ

ਵੇ ਛੋਟੇ ਛੋਟੇ ਬਾਲ ਤੇਰੇ ਹੰਝੂ ਪਏ ਨੀ ਡੋਲ੍ਹਦੇ
ਪਿਤਾ ਕਿੱਥੇ ਚੱਲਿਆ ਏ ਅੰਮੀਂ ਤਾਈਂ ਬੋਲਦੇ
ਲਿਖੀ ਏ ਜੋ ਲੇਖਾਂ ਵਿਚ ਕਰਦਾ ਖ਼ੁਦਾ ਵੇ
ਜੱਗ ਦਿਆ ਚਾਨਣਾ ਤੂੰ ਮੁੱਖ ਨਾ ਲੁਕਾ ਵੇ

ਹੱਸ ਮੁੱਖੋਂ ਬਾਬਾ ਜੀ ਸਭ ਨੂੰ ਉਚਾਰਦੇ
ਝੂਠੇ ਨੇ ਪਿਆਰ ਏਥੇ ਕੁੱਲ ਸੰਸਾਰ ਦੇ
ਸੁਣ ਕੇ ਸੁਲੱਖਣੀ ਨੂੰ ਹੋ ਗਿਆ ਸ਼ੁਦਾ ਵੇ
ਜੱਗ ਦਿਆ ਚਾਨਣਾ ਤੂੰ ਮੁੱਖ ਨਾ ਲੁਕਾ ਵੇ

ਜੱਗ ਦਿਆ ਚਾਨਣਾ ਤੂੰ ਮੁੱਖ ਨਾ ਲੁਕਾ ਵੇ
ਨਾਨਕੀ ਨੂੰ ਮਾਣ ਤੇਰਾ ਤ੍ਰਿਪਤਾ ਨੂੰ ਚਾਅ ਵੇ

About Rajinderapl Sandhu

Click on a tab to select how you'd like to leave your comment

Leave a Reply

Your email address will not be published. Required fields are marked *

*

  ਪੰਜਾਬੀ     English ਪੰਜਾਬੀ

Scroll To Top
Skip to toolbar