ਜੀ ਆਇਆਂ ਨੂੰ
You are here: Home >> Kavi ਕਵੀ >> ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਏ/Satgur Nanak Teri Lila Niyari e

ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਏ/Satgur Nanak Teri Lila Niyari e

ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਏ
ਨੀਝਾਂ ਲਾ ਲਾ ਵੇਂਹਦੀ ਦੁਨੀਆਂ ਸਾਰੀ ਏ

ਭੁਲ ਭੁਲੇਖੇ ਮੁੜਕੇ ਫੇਰਾ ਪਾ ਜਾਵੀਂ
ਚਾਰੇ ਕੂਟ ਹਨੇਰਾ ਜੋਤ ਜਗਾ ਜਾਵੀਂ
ਬਾਣੀ ਦੇ ਥਾਂ ਫ਼ੈਸ਼ਨ ਚੜ੍ਹੀ ਖ਼ੁਮਾਰੀ ਏ
ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਏ

ਕੌਡੇ ਨਾਲੋਂ ਵਧ ਕੇ ਹੁਣ ਵੀ ਰਾਖਸ਼ ਨੇ
ਕੂੜ ਕਮਾਂਦੇ ਫਿਰਦੇ ਝੂਠੇ ਆਸ਼ਕ ਨੇ
ਛੱਡ ਜਾਣਾ ਨਿਹੁੰ ਲਾ ਕੇ ਕੀ ਦਿਲਦਾਰੀ ਏ ?
ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਏ

ਤੇਰੇ ਲੇਖੇ ਬੰਦੇ ਆਦਮ ਖਾਣੇ ਨੇ
ਸੱਜਣ ਨਾਲੋਂ ਵਧ ਕੇ ਠੱਗ ਸਿਆਣੇ ਨੇ
ਸਧਨੇ ਦੇ ਹੱਥ ਮੁੜਕੇ ਫੜੀ ਕਟਾਰੀ ਏ
ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਏ

ਭਾਗੋ ਵਰਗਿਆਂ ਲੋਕਾਂ ਲੁੱਟ ਮਚਾਈ ਏ
ਹੱਕ ਬਿਗਾਨਾ ਖਾਣਾ ਕੀ ਵਡਿਆਈ ਏ
ਅੱਜ ਉਹ ਮੌਜ ਉਡਾਵੇ ਜੋ ਹੰਕਾਰੀ ਏ
ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਏ

ਤੂੰ ਸੁਖੀਆਂ ਦੀ ਖੇਤੀ ਹੱਲ ਚਲਾਂਦਾ ਸੈਂ
ਦਸਾਂ ਨਵ੍ਹਾਂ ਦੀ ਕਿਰਤ ਕਮਾਈ ਖਾਂਦਾ ਸੈਂ
ਤਾਹੀਉਂ ਤੇਰੀ ਸ਼ੋਭਾ ਹਰ ਥਾਂ ਭਾਰੀ ਏ
ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਏ

‘ਜੱਟ’ ਦੀ ਤਾਰ ਦੀਵਾਨੀ ਪਈ ਕੁਰਲਾਂਦੀ ਏ
ਆ ਦੁਨੀਆਂ ਦੇ ਵਾਲੀ ਤਰਲੇ ਪਾਂਦੀ ਏ
ਵਿਚ ਵਿਛੋੜੇ ਤੇਰੇ ਇਹ ਦੁਖਿਆਰੀ ਏ
ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਏ

ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਏ
ਨੀਝਾਂ ਲਾ ਲਾ ਵੇਂਹਦੀ ਦੁਨੀਆਂ ਸਾਰੀ ਏ

About Rajinderapl Sandhu

Click on a tab to select how you'd like to leave your comment

Leave a Reply

Your email address will not be published. Required fields are marked *

*

  ਪੰਜਾਬੀ     English ਪੰਜਾਬੀ

Scroll To Top
Skip to toolbar