ਜੀ ਆਇਆਂ ਨੂੰ
You are here: Home >> Literature ਸਾਹਿਤ >> kavitavaan ਕਵਿਤਾਵਾਂ >> Tu Mere Dhrakhta Te Vashdi Ghtta Hai/ਤੂੰ ਮੇਰੇ ਦਰਖਤਾਂ ‘ਤੇ ਵਸਦੀ ਘਟਾ ਹੈਂ

Tu Mere Dhrakhta Te Vashdi Ghtta Hai/ਤੂੰ ਮੇਰੇ ਦਰਖਤਾਂ ‘ਤੇ ਵਸਦੀ ਘਟਾ ਹੈਂ

ਤੂੰ ਮੇਰੇ ਦਰਖਤਾਂ ‘ਤੇ ਵਸਦੀ ਘਟਾ ਹੈਂ
ਤੂੰ ਸਦੀਆਂ ਦੀ ਮੇਰੀ ਤਪਿਸ਼ ਦਾ ਸਿਲਾ ਹੈਂ

ਜਿਦੇ ਸਦਕਾ ਮੰਨਦਾਂ ਖੁਦਾਈ ਦਾ ਦਾਅਵਾ
ਮੇਰੀ ਜ਼ਿੰਦਗੀ ‘ਚ ਤੂੰ ਉਹ ਮੁਅਜਜ਼ਾ ਹੈਂ

ਮੇਰੇ ਬਿਆਬਾਨਾਂ ਦੇ ਵਿਚ ਆਣ ਲੱਥਾ
ਤੂੰ ਫੁੱਲਾਂ ਦਾ ਕੋਈ ਜਿਵੇਂ ਕਾਫਿਲਾ ਹੈਂ

ਤੇਰੇ ਸੀਨੇ ਲੱਗ ਕੇ ਮੈਂ ਖੁਦ ਨਜ਼ਮ ਹੋਜਾਂ
ਮੈਂ ਕੈਸੀ ਇਬਾਰਤ ਤੂੰ ਕੈਸਾ ਸਫਾ ਹੈਂ

ਮੇਰੀ ਨੀਂਦ ਟੁੱਟੇ ਤਾਂ ਦੱਸਦੇ ਨੇ ਤਾਰੇ
ਕਿਤੇ ਦੂਰ ਤੂੰ ਵੀ ਅਜੇ ਜਾਗਦਾ ਹੈਂ

ਕਦੀ ਇਸ ਤਰਾਂ ਮੇਰੇ ਲੱਗ ਜਾ ਕਲੇਜੇ
ਮੈਂ ਸਭ ਸਮਝ ਜਾਵਾਂ ਤੂੰ ਕੀ ਸੋਚਦਾ ਹੈਂ

About OXO Team

Click on a tab to select how you'd like to leave your comment

Leave a Reply

Your email address will not be published. Required fields are marked *

*

  ਪੰਜਾਬੀ     English ਪੰਜਾਬੀ

Scroll To Top
Skip to toolbar