ਜੀ ਆਇਆਂ ਨੂੰ
You are here: Home >> Literature ਸਾਹਿਤ >> kavitavaan ਕਵਿਤਾਵਾਂ >> ਗਮਾਂ ਦੀ ਰਾਤ ਲੰਮੀ ਏਂ

ਗਮਾਂ ਦੀ ਰਾਤ ਲੰਮੀ ਏਂ

ਗਮਾਂ ਦੀ ਰਾਤ ਲੰਮੀ ਏਂ, ਜਾਂ ਮੇਰੇ ਗੀਤ ਲੰਮੇ ਨੇਂ |
ਨਾ ਭੈੜੀ ਰਾਤ ਮੁੱਕਦੀ ਏ. ਨਾ ਮੇਰੇ ਗੀਤ ਮੁੱਕਦੇ ਨੇਂ |

ਇਹ ਸਰ ਕਿੰਨੇ ਕੁ ਡੂੰਘੇ ਨੇ, ਕਿਸੇ ਨੇ ਹਾਥ ਨਾਂ ਪਾਈ
ਨਾ ਬਰਸਾਤਾਂ ‘ਚ ਚੜਦੇ ਨੇ, ਨਾ ਔੜਾਂ ‘ਚ ਸੁੱਕਦੇ ਨੇ |

ਮੇਰੇ ਹੱਡ ਹੀ ਅਵੱਲੇ ਨੇ, ਜੋ ਅੱਗ ਲਾਇਆਂ ਨਹੀਂ ਸੜਦੇ
ਨੇ ਸੜਦੇ ਹਾਉਂਕਿਆਂ ਦੇ ਨਾਲ, ਹਾਵਾਂ ਨਾਲ ਧੁਖਦੇ ਨੇ |

ਇਹ ਫੱਟ ਹਨ ਇਸ਼ਕ ਦੇ, ਇਹਨਾਂ ਦੀ ਯਾਰੋ ਕੀ ਦਵਾ ਹੋਵੇ
ਇਹ ਹੱਥ ਲਾਇਆਂ ਵੀ ਦੁੱਖਦੇ ਨੇ, ਮਲਹਮ ਲਾਇਆਂ ਵੀ ਦੁੱਖਦੇ ਨੇ |

ਜੇ ਗੋਰੀ ਰਾਤ ਹੈ ਚੰਨ ਦੀ, ਤਾਂ ਕਾਲੀ ਰਾਤ ਹੈ ਕਿਸਦੀ
ਨਾ ਲੁਕਦੈ ਤਾਰਿਆਂ ਵਿੱਚ ਚੰਨ, ਨਾ ਤਾਰੇ ਚੰਨ ‘ਚ ਲੁਕਦੇ ਨੇ |

ਗਮਾਂ ਦੀ ਰਾਤ ਲੰਮੀ ਏਂ, ਜਾਂ ਮੇਰੇ ਗੀਤ ਲੰਮੇ ਨੇਂ |
ਨਾ ਭੈੜੀ ਰਾਤ ਮੁੱਕਦੀ ਏ. ਨਾ ਮੇਰੇ ਗੀਤ ਮੁੱਕਦੇ ਨੇਂ |

About SgS Sandhu

To know more about me got to www.sgssandhu.com
Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar