ਜੀ ਆਇਆਂ ਨੂੰ
You are here: Home >> Literature ਸਾਹਿਤ >> kavitavaan ਕਵਿਤਾਵਾਂ >> ਮੈਨੂੰ ਤਾਂ ਮੇਰੇ ਦੋਸਤਾ

ਮੈਨੂੰ ਤਾਂ ਮੇਰੇ ਦੋਸਤਾ

ਮੈਨੂੰ ਤਾਂ ਮੇਰੇ ਦੋਸਤਾ
ਮੇਰੇ ਗਮ ਨੇ ਮਾਰਿਐ !
ਹੈ ਝੂਠ ਤੇਰੀ ਦੋਸਤੀ
ਦੇ ਦਮ ਨੇ ਮਾਰਿਐ !
ਮੈਨੂੰ ਤੇ ਜੇਠ ਹਾੜ ਤੇ
ਕੋਈ ਨਹੀਂ ਗਿਲਾ,
ਮੇਰੇ ਚਮਨ ਨੂੰ ਚੇਤ ਦੀ,
ਸ਼ਬਨਮ ਨੇ ਮਾਰਿਐ !
ਮੱਸਿਆ ਦੀ ਕਾਲੀ ਰਾਤ ਦਾ,
ਕੋਈ ਨਹੀਂ ਕਸੂਰ,
ਸਾਗਰ ਨੂੰ ਉਹਦੀ ਆਪਣੀ,
ਪੂਨਮ ਨੇ ਮਾਰਿਐ !
ਇਹ ਕੌਣ ਹੈ ਜੋ ਮੌਤ ਨੂੰ,
ਬਦਨਾਮ ਕਰ ਰਿਹੈ
ਇਨਸਾਨ ਨੂੰ ਇਨਸਾਨ ਦੇ,
ਜਨਮ ਨੇ ਮਾਰਿਐ !
ਚੜਿਆ ਸੀ ਜੇਹੜਾ ਸੂਰਜਾ,
ਡੁੱਬਣਾ ਸੀ ਉਸ ਜ਼ਰੂਰ
ਕੋਈ ਝੂਠ ਕਹਿ ਰਿਹਾ ਹੈ,
ਕਿ ਪੱਛਮ ਨੇ ਮਾਰਿਐ !
ਮੰਨਿਆ ਕਿ ਮੋਇਆਂ ਮਿਤਰਾਂ
ਦਾ ਗਮ ਵੀ ਮਾਰਦੈ,
ਬਹੁਤਾ ਪਰ ਇਸ ਦਿਖਾਵੇ ਦੇ,
ਮਾਤਮ ਨੇ ਮਾਰਿਐ !
ਕਾਤਿਲ ਕੋਈ ਦੁਸ਼ਮਣ ਨਹੀਂ,
ਮੈਂ ਠੀਕ ਆਖਦਾਂ,
“ਸ਼ਿਵ” ਨੂੰ ਤਾਂ “ਸ਼ਿਵ” ਦੇ
ਆਪਣੇ ਮਹਿਰਮ ਨੇ ਮਾਰਿਐ……

About SgS Sandhu

To know more about me got to www.sgssandhu.com
Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar