ਜੀ ਆਇਆਂ ਨੂੰ
You are here: Home >> Literature ਸਾਹਿਤ >> kavitavaan ਕਵਿਤਾਵਾਂ >> ਸਲਾਹ ਦੁਸ਼ਮਣਾਂ ਦੀ ਵੀ ਲੈ ਲਈਏ ਤਾਂ ਕੀ ਮਾੜੈ

ਸਲਾਹ ਦੁਸ਼ਮਣਾਂ ਦੀ ਵੀ ਲੈ ਲਈਏ ਤਾਂ ਕੀ ਮਾੜੈ

…..ਕਿਸੇ ਦੀ ਦੋਸਤੀ ਚ ਪੈ ਲਈਏ ਤਾਂ ਕੀ ਮਾੜੈ
ਸਲਾਹ ਦੁਸ਼ਮਣਾਂ ਦੀ ਵੀ ਲੈ ਲਈਏ ਤਾਂ ਕੀ ਮਾੜੈ

ਸੂਟ ਬੂਟ ਵਿਚ ਰਹਿਨੇ ਆਂ ਕੋਈ ਮਾੜੀ ਗੱਲ ਨਹੀ
ਕੁੜਤੇ ਚਾਦਰੇ ਵਿਚ ਵੀ ਰਹਿ ਲਈਏ ਤਾਂ ਕੀ ਮਾੜੈ

ਜੋ ਜਿੱਤ ਆਵੇ ਸਦਾ, ਖਿਡਾਰੀ ਓਹੀ ਨਹੀ ਹੁੰਦਾ
ਕਿਸੇ ਦੇ ਭਲੇ ਵਾਸ੍ਤੇ ਢਹਿ ਲਈਏ ਤਾਂ ਕੀ ਮਾੜੈ

ਸੱਜਣਾਂ ਦੇ ਮੁੱਖੜੇ ਤੇ ਇੱਕ ਮੁਸਕਾਨ ਲਿਓਨ ਲਈ
ਥੋੜਾ ਨਖਰਾ ਯਾਰ ਦਾ ਸਹਿ ਲਈਏ ਤਾਂ ਕੀ ਮਾੜੈ

ਬੁੱਡਿਆਂ ਬੋਹੜਾਂ ਵਾਂਗ ਬਜ਼ੁਰਗਾਂ ਦੀ ਵੀ ਛਾਂ ਠੰਡੀ
…….ਜੇ ਪੰਜ ਮਿੰਟ ਹੀ ਬਹਿ ਲਈਏ ਤਾਂ ਕੀ ਮਾੜੈ

ਪੂਰੀ ਦੁਨੀਆ ਰੌਲਾ ਪੌਂਦੀ ਫਿਰਦੀ ਐ, ਐਵੇਈਂ
ਆਪਾਂ ਵੀ ਦੋ ਟੁੱਕ ਕਹਿ ਲਈਏ ਤਾਂ ਕੀ ਮਾੜੈ………. Zaildar

About zaildar

Punjabi by DNA
Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar