ਜੀ ਆਇਆਂ ਨੂੰ
You are here: Home >> Mahaan rachnavanਮਹਾਨ ਰਚਨਾਵਾਂ >> Heer ਹੀਰ >> ਹੀਰ ਵਾਰਿਸ ਸ਼ਾਹ: ਬੰਦ 119(ਰਾਂਝੇ ਦਾ ਪੰਜਾਂ ਪੀਰਾਂ ਨੂੰ ਯਾਦ ਕਰਨਾ)

ਹੀਰ ਵਾਰਿਸ ਸ਼ਾਹ: ਬੰਦ 119(ਰਾਂਝੇ ਦਾ ਪੰਜਾਂ ਪੀਰਾਂ ਨੂੰ ਯਾਦ ਕਰਨਾ)

ਪੰਜਾਂ ਪੀਰਾਂ ਨੂੰ ਰਾਂਝਣੇ ਯਾਦ ਕੀਤਾ ਜਦੋਂ ਹੀਰ ਸਨੇਹੜਾ ਘੱਲਿਆ ਈ
ਮਾਂ ਬਾਪ ਕਾਜ਼ੀ ਸਭ ਗਿਰਦ ਹੋਏ ਗਿਲਾ ਸਭਨਾ ਦਾ ਅਸਾਂ ਝੱਲਿਆ ਈ
ਆਏ ਪੀਰ ਪੰਜੇ ਅੱਗੇ ਹਥ ਜੋੜੇ ਨੀਰ ਰੋਂਦਿਆਂ ਮੂਲ ਨਾਲ ਠੱਲਿਆ ਈ
ਬੱਚਾ ਕੌਣ ਮੁਸੀਬਤਾਂ ਪੇਸ਼ ਆਈਆਂ ਵਿੱਚੋਂ ਜਿਉ ਸਾਡਾ ਥੱਰਲਆ ਈ
ਮੇਰੀ ਹੀਰ ਨੂੰ ਵੀਰ ਹੈਰਾਨ ਕੀਤਾ ਕਾਜ਼ੀ ਮਾਉ ਤੇ ਬਾਪ ਪੱਥਲਿਆ ਈ
ਮਦਦ ਕਰੋ ਖੁਦਾਇ ਦੇ ਵਾਸਤੇ ਦੀ ਮੇਰਾ ਇਸ਼ਕ ਖਰਾਬ ਹੋ ਚੱਲਿਆ ਈ
ਬਹੁਤ ਪਿਆਰ ਦਿਲਾਸੜੇ ਨਾਲ ਪੀਰਾਂ ਮੀਏਂ ਰਾਂਝੇ ਦਾ ਜਿਉ ਤਸੱਲਿਆ ਈ
ਤੇਰੀ ਈਰ ਦੀ ਮੱਦਤੇ ਮੀਆਂ ਰਾਂਝਾ ਮਖਦੂਮ ਜਹਾਨੀਆਂ ਘੱਲਿਆ ਈ
ਦੋ ਸੱਦ ਸੁਣਾ ਖਾਂ ਵੰਝਲੀ ਦੇ ਸਾਡਾ ਗਾਵਨੇ ਤੇ ਜਿਉ ਚੱਲਿਆ ਈ
ਵਾਰਸ ਸ਼ਾਹ ਅੱਗੇ ਜੱਟ ਗਾਂਵਦਾਈ ਵੇਖੋ ਰਾਗ ਸੁਣ ਕੇ ਜਿਉ ਹੱਲਿਆ ਈ

About SgS Sandhu

To know more about me got to www.sgssandhu.com
Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar