ਜੀ ਆਇਆਂ ਨੂੰ
You are here: Home >> Mahaan rachnavanਮਹਾਨ ਰਚਨਾਵਾਂ >> Heer ਹੀਰ >> ਹੀਰ ਵਾਰਿਸ ਸ਼ਾਹ: ਬੰਦ 22(ਉੱਤਰ ਰਾਂਝਾ)

ਹੀਰ ਵਾਰਿਸ ਸ਼ਾਹ: ਬੰਦ 22(ਉੱਤਰ ਰਾਂਝਾ)

ਭੁਲ ਗਏ ਹਾਂ ਵੜੇ ਹਾਂ ਆਣ ਵਿਹੜੇ ਸਾਨੂੰ ਬਖਸ਼ ਲੈ ਡਾਰੀਏ ਵਾਸਤਾ ਈ
ਹੱਥੋਂ ਤੇਰਿਉਂ ਦੇਸ ਮੈਂ ਛੱਡ ਜਾਸਾਂ ਰਖ ਘਰ ਹੈਂਸਿਹਾਰੀਏ ਵਾਸਤਾ ਈ
ਦਿਨੇਂ ਰਾਤ ਤੂੰ ਜ਼ੁਲਮ ਤੇ ਲੱਕ ਬੱਧਾ ਮੁੜੇਂ ਰੂਪ ਸੰਘਾਰੀਏ ਵਾਸਤਾ ਈ
ਨਾਲ ਹੁਸਨ ਦੇ ਫਿਰੇਂ ਗੁਮਾਨ ਲੱਦੀ ਸਮਝ ਮਸਤ ਹੰਕਾਰੀਏ ਵਾਸਤਾ ਈ
ਵਾਰਸ ਸ਼ਾਹ ਨੂੰ ਮਾਰ ਨਾ ਭਾਗ ਭਰੀਏ ਅਨੀ ਮਨਸ ਦੀਏ ਪਿਆਰੀਏ ਵਾਸਤਾ ਈ

Bhul gae haaN ware haaN aan wehre sanun bakhsh le dariye wasta ee
HathoN teriaN dais maiN chad jaasaN rakh hansariye wasta ee
Deneh raat tooN zulm te lakk budha mariN roop sanghaariye wasta ee
Naal Hussan de phariN gumaan laddi samjh mast hankariye wasta ee
Waris Shah nooN maar na bhaag bhariye anni mans di ae piaariye wasta ee

بھل گئے ہاں وڑے ہاں آن ویہڑے سانوں بخش لے ڈارئیے واسطہ ای
ہتھوں تیریاں دیس میں چھڈ جاساں رکھ ہانسارئے واسطہ ای
دینہ رات توں ظلم تے لک بدھا مریں روپ سنگارئیےواسطہ ای
نال حسن دے پھریں گمان لدی سمجھ مست ہنکارئیے واسطہ ای
وارث شاہ نوں مار نہ بھاگ بھرئیے انی منس دی اے پیارئیے واسطہ ای

About SgS Sandhu

To know more about me got to www.sgssandhu.com
Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar