ਜੀ ਆਇਆਂ ਨੂੰ
You are here: Home >> Mahaan rachnavanਮਹਾਨ ਰਚਨਾਵਾਂ >> Heer ਹੀਰ >> ਹੀਰ ਵਾਰਿਸ ਸ਼ਾਹ: ਬੰਦ 308(ਉੱਤਰ ਨਨਾਣ)

ਹੀਰ ਵਾਰਿਸ ਸ਼ਾਹ: ਬੰਦ 308(ਉੱਤਰ ਨਨਾਣ)

ਘਰ ਆਇ ਨਨਾਣ ਨੇ ਗੱਲ ਕੀਤੀ ਹੀਰੇ ਇੱਕ ਜੋਗੀ ਨਵਾਂ ਆਇਆ ਈ
ਕੰਨੀਂ ਓਸ ਦੇ ਦਰਸ਼ਨੀਂ ਮੁੰਦਰਾਂ ਨੇ ਕੁੱਲ੍ਹੇ ਮੇਖਲਾ ਅਜਬ ਸੁਹਾਹਿਆ ਈ
ਫਿਰੇ ਢੂੰਡਦਾ ਵਿੱਚ ਹਵੇਲੀਆ ਦੇ ਕੋਈ ਓਸ ਨੇ ਲਾਲ ਗਵਾਇਆ ਈ
ਨਾਲੇ ਗਾਂਵਦਾ ਤੇ ਨਾਲੇ ਰੋਂਦਾ ਏ ਵੱਡਾ ਓਸ ਨੇ ਰੰਗ ਵਟਾਇਆ ਈ
ਹੀਰੇ ਕਿਸੇ ਰਜਵੰਸ ਦਾ ਉਹ ਪੁੱਤਰ ਰੂਪ ਤੁਧ ਥੀਂ ਦੂਣ ਸਵਾਇਆ ਈ
ਵਿੱਚ ਤ੍ਰਿੰਜਣਾਂ ਗਾਂਵਦਾ ਫਿਰੇ ਭੌਂਦਾ ਅੰਤ ਓਸਦਾ ਕਿਸੇ ਨਾ ਪਾਇਆ ਈ
ਫਿਰੇ ਦੇਖਦਾ ਵੋਹਟੀਆਂ ਛੈਲ ਕੁੜੀਆਂ ਮਨ ਕਿਸੇ ਤੇ ਨਹੀਂ ਭਰਮਾਇਆ ਈ
ਕਾਈ ਆਖਦੀ ਪ੍ਰੇਮ ਦੀ ਚਾਟ ਲੱਗੀ ਤਾਂ ਹੀ ਓਸ ਨੇ ਸੀਸ ਮੁਨਾਇਆ ਈ
ਕਾਈ ਆਖਦੀ ਕਿਸੇ ਦੇ ਇਸ਼ਕ ਪਿੱਛੇ ਬੁੰਦੇ ਲਾਹ ਕੇ ਕੰਨ ਪੜਾਇਆ ਈ
ਕਹਿਣ ਤਖਤ ਹਜ਼ਾਰੇ ਦਾ ਇਹ ਰਾਂਝਾ ਬਾਲ ਨਾਥ ਤੋਂ ਜੋਗ ਲਿਆਇਆ ਈ
ਵਾਰਸ ਇਹ ਫਕੀਰ ਤਾਂ ਨਹੀਂ ਖਾਲੀ ਕਿਸੇ ਕਾਰਨੇ ਤੇ ਉਤੇ ਆਇਆ ਈ

About SgS Sandhu

To know more about me got to www.sgssandhu.com
Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar