ਜੀ ਆਇਆਂ ਨੂੰ
You are here: Home >> Mahaan rachnavanਮਹਾਨ ਰਚਨਾਵਾਂ >> Heer ਹੀਰ >> ਹੀਰ ਵਾਰਿਸ ਸ਼ਾਹ: ਬੰਦ 466(ਕੁੜੀ ਹੀਰ ਕੋਲ ਆਈ)

ਹੀਰ ਵਾਰਿਸ ਸ਼ਾਹ: ਬੰਦ 466(ਕੁੜੀ ਹੀਰ ਕੋਲ ਆਈ)

ਕੁੜੀ ਆਪਣਾ ਆਪ ਛੁੜਾ ਨੱਠੀ ਤੀਰ ਜ਼ਜ਼ਬ ਦਾ ਜਿਊ ਵਿੱਚ ਕੱਸਿਆ ਈ
ਸਹਿਜੇ ਆ ਕੇ ਹੀਰ ਦੇਕੋਲ ਬਹਿ ਕੇ ਹਾਲ ਓਸ ਨੂੰ ਖੋਲ ਕੇ ਦੱਸਿਆ ਈ
ਛੱਡ ਨੰਗ ਨਾਮੂਸ ਫਕੀਰ ਹੋਇਆ ਰਹੇ ਰੋਂਦੜਾ ਕਦੀ ਨਾ ਹੱਸਿਆ ਈ
ਏਸ ਹੁਸਨ ਕਮਾਨ ਨੂੰ ਹੱਥ ਫੜਕੇ ਆ ਕਹਿਰ ਦਾ ਤੀਰ ਕਿਉਂ ਕੱਸਿਆ ਈ
ਘਰੋਂ ਮਾਰ ਕੇ ਮੁਹਲਿਆਂ ਕਢਿਆਂ ਈ ਜਾ ਕੇ ਕਾਲੜੇ ਬਾਜ਼ ਵਿੱਚ ਧੱਸਿਆ ਈ
ਵਾਰਸ ਸ਼ਾਹ ਦਿੰਹ ਰਾਤ ਦੇ ਮੀਂਹ ਵਾਂਗੂੰ ਨੀਰ ਓਸ ਦੇ ਨੈਨਾਂ ਥੀਂ ਵੱਸਿਆ ਈ

About SgS Sandhu

To know more about me got to www.sgssandhu.com
Click on a tab to select how you'd like to leave your comment

Leave a Reply

Your email address will not be published. Required fields are marked *

*

Scroll To Top
Skip to toolbar