ਅਜ਼ਰਾਈਲ ਬੇਅਮਰ ਅੱਈਆਰ ਆਹਾ ਹੀਰ ਚੱਲ ਕੇ ਸੱਸ ਥੇ ਆਂਵਦੀ ਹੈ
ਸਹਿਤੀ ਨਾਲ ਮੈਂ ਜਾਇਕੇ ਖੇਤ ਦੇਖਾਂ ਪਈ ਅੰਦਰੇ ਉਮਰ ਵਿਹਾਂਵਦੀ ਹੈ
ਪਿੱਛੋਂ ਛਿਕਦੀ ਨਾਲ ਬਹਾਨਿਆਂ ਦੇ ਨੱਢੀ ਬੁਢੀ ਥੇ ਫੇਰੜੇ ਪਾਂਵਦੀ ਹੈ
ਵਾਂਗ ਠੱਗਾਂ ਦੇ ਕੁੱਕੜਾਂ ਰਾਤ ਅੱਧੀ ਅਜ਼ ਜ਼ੈਬ ਦੀ ਬਾਂਗ ਸੁਣਾਂਵਦੀ ਹੈ
ਵਾਂਗ ਬੁਢੀ ਅਮਾਮ ਨੂੰ ਜ਼ਹਿਰ ਦੇਣੀ ਕਿੱਸਾ ਜ਼ੈਬ ਦਾ ਜੋੜ ਸੁਣਾਂਵਦੀ ਹੈ
ਕਾਜ਼ੀ ਲਾਅਨਤ ਅੱਲਾਹ ਦਾ ਦੇ ਫਤਵਾ ਅਬਲੀਸ ਨੂੰ ਸਬਕ ਪੜ੍ਹਾਂਵਦੀ ਹੈ
ਇਹ ਖੇਤ ਲੈ ਜਾ ਕਪਾਹ ਚੁਣੀਏ ਮੇਰੇ ਜਿਉ ਤਦਬੀਰ ਵਿੱਚ ਆਂਵਦੀ ਹੈ
ਵੇਖੋ ਮਾਂਉ ਨੂੰ ਧੀ ਵਲਾਂਵਦੀ ਹੈ ਕੇਹੀਆਂ ਫੋਕੀਆਂ ਰੁੰਮੀਆਂ ਲਾਂਵਦੀ ਹੈ
ਤਲੀ ਹੇਠ ਅੰਗਿਆਰ ਟਿਕਾਂਵਦੀ ਹੈ ਉਤੋਂ ਬਹੁਤ ਪਿਆਰ ਕਰਾਂਵਦੀ ਹੈ
ਸ਼ੇਖ ਸਾਅਦੀ ਦੇ ਫਲਕ ਨੂੰ ਖੁਬਰ ਨਾਹੀਂ ਜੀਕੂੰ ਰੋਇਕੇ ਫਨ ਚਲਾਂਵਦੀ ਹੈ
ਦੇਖੋ ਧਿਉ ਅੱਗੇ ਮਾਂਉ ਝੁਰਨੇ ਲੱਗੀ ਹਾਲ ਨੂੰਹ ਦਾ ਖੋਲ ਸੁਣਾਂਵਦੀ ਹੈ
ਇਹਦੀ ਪਈ ਦੀ ਉਮਰ ਵਿਹਾਂਵਦੀ ਹੈ ਜ਼ਾਰ ਜ਼ਾਰ ਰੋਂਦੀ ਪੱਲੂ ਪਾਂਵਦੀ ਹੈ
ਕਿਸ ਮਨ੍ਹਾਂ ਕੀਤਾ ਖੇਤ ਨਾ ਜਾਏ ਕਦਮ ਮੰਜੀਓਂ ਹੇਠ ਨਾ ਪਾਂਵਦੀ ਹੈ
ਦੁਖ ਜਿਊ ਦਾ ਖੋਲ ਸੁਣਾਂਵਦੀ ਹੈ ਪਿੰਡੇ ਸ਼ਾਹ ਜੀ ਦੇ ਹੱਥ ਲਾਂਵਦੀ ਹੈ
ਇਨਸਾਫ ਦੇ ਵਾਸਤੇ ਗਵਾਹ ਕਰਕੇ ਵਾਰਸ ਸ਼ਾਹ ਨੂੰ ਕੋਲ ਬਹਾਂਵਦੀ ਹੈ
You are here: Home >> Mahaan rachnavanਮਹਾਨ ਰਚਨਾਵਾਂ >> Heer ਹੀਰ >> ਹੀਰ ਵਾਰਿਸ ਸ਼ਾਹ: ਬੰਦ 543(ਹੀਰ ਆਪਣੀ ਸੱਸ ਕੋਲ)
Tagged with: Heer Heer Waris Shah Heer ਹੀਰ kavitavaan ਕਵਿਤਾਵਾਂ Literature Literature ਸਾਹਿਤ Mahaan rachnavanਮਹਾਨ ਰਚਨਾਵਾਂ Poetry Waris Shah Waris Shah ਵਾਰਿਸ ਸ਼ਾਹ ਹੀਰ ਵਾਰਿਸ ਸ਼ਾਹ
Click on a tab to select how you'd like to leave your comment
- WordPress