ਰੱਬਾ ਕਹਿਰ ਪਾਈ ਉਹ ਸ਼ਹਿਰ ਉਤੇ ਜਿਹੜਾ ਘਤ ਫਰਔਨ ਡੁਬਾਇਆ ਈ
ਜਿਹੜਾ ਨਾਜ਼ਲ ਹੋਇਆ ਜ਼ਿਕਰੀਏ ਤੇ ਉਹਨੂੰ ਘੱਤ ਸ਼ਰੀਹ ਚਰਵਾਇਆ ਈ
ਜਿਹੜਾ ਪਾਇ ਕੇ ਕਹਿਰ ਦੇ ਨਾਲ ਗੁੱਸੇ ਵਿੱਚ ਅੱਗ ਖਲੀਲ ਪਵਾਇਆ ਈ
ਜਿਹੜਾ ਪਾਇਕੇ ਕਹਿਰ ਤੇ ਸੁਟ ਤਖਤੋਂ ਸੁਲੇਮਾਨ ਨੂੰ ਭਠ ਝੁਕਾਇਆ ਈ
ਜਿਹੜੇ ਕਹਿਰ ਦਾ ਯੂਨਸ ਤੇ ਪਿਆ ਬੱਦਲ ਉਹਨੂੰ ਡੰਭਰੇ ਥੋਂ ਨਿਗਲਵਾਇਆ ਈ
ਜਿਹੜੇ ਕਹਿਰ ਤੇ ਜ਼ਜ਼ਬ ਦੀ ਪਕੜ ਕਾਤੀ ਇਸਮਾਈਲ ਨੂੰ ਜਿਬਾਹ ਕਰਾਇਆ ਈ
ਜਿਹੜਾ ਘਤਿਉ ਜ਼ਜ਼ਬ ਤੇ ਵੱਡਾ ਗੱਸਾ ਯੂਸਫ ਖੂਹ ਦੇ ਬੰਦ ਪਵਾਇਆ ਈ
ਜਿਹੜੇ ਕਹਿਰ ਦੇ ਨਾਲ ਸ਼ਾਹ ਮਰਦਾਂ ਇਕਸ ਨਫਰ ਤੋਂ ਕਤਲ ਕਰਾਇਆ ਈ
ਜਿਹੜੇ ਕਹਿਰ ਦੇ ਨਾਲ ਯਜ਼ੀਦੀਆਂ ਤੋਂ ਇਮਾਮ ਹੁਸੈਨ ਚਾ ਕੁਹਾਇਆ ਈ
ਕੱਕੀ ਭੂਰੀ ਤੇਜ਼ ਜ਼ਬਾਨ ਕੋਲੋਂ ਹਸਨ ਜ਼ਹਿਰ ਦੇ ਨਾਲ ਮਰਵਾਇਆ ਈ
ਓਹਾ ਕਹਿਰ ਘੱਤੀਂ ਏਸ ਦੇਸ ਉਤੇ ਜਿਹੜਾ ਇਤਨਿਆਂ ਦੇ ਸਿਰ ਆਇਆ ਈ
You are here: Home >> Mahaan rachnavanਮਹਾਨ ਰਚਨਾਵਾਂ >> Heer ਹੀਰ >> ਹੀਰ ਵਾਰਿਸ ਸ਼ਾਹ: ਬੰਦ 610(ਰਾਂਝੇ ਦੀ ਰੱਬ ਤੋਂ ਮੰਗ)
Tagged with: Heer Heer Waris Shah Heer ਹੀਰ kavitavaan ਕਵਿਤਾਵਾਂ Literature Literature ਸਾਹਿਤ Mahaan rachnavanਮਹਾਨ ਰਚਨਾਵਾਂ Poetry Waris Shah Waris Shah ਵਾਰਿਸ ਸ਼ਾਹ ਹੀਰ ਵਾਰਿਸ ਸ਼ਾਹ
Click on a tab to select how you'd like to leave your comment
- WordPress