ਸਿਆਲਾਂ ਬੈਠ ਕੇ ਸੱਥ ਵਿਚਾਰ ਕੀਤੀ ਭਲੇ ਆਦਮੀ ਜ਼ੈਰਤਾਂ ਪਾਲਦੇ ਜੇ
ਯਾਰੋ ਗਲ ਮਸ਼ਹੂਰ ਜਹਾਨ ਉਤੇ ਸਾਨੂੰ ਮੇਹਣੇ ਹੀਰ ਲਿਆਲ ਦੇ ਜੀ
ਪਤ ਰਹੇ ਗੀ ਨਾ ਜੇ ਟੋਰ ਦਿੱਤੀ ਨੱਢੀ ਨਾਲ ਮੁੰਡੇ ਮਹੀਂਵਾਲ ਦੇ ਜੀ
ਫਟ ਜੀਭ ਦੇ ਕਾਲਕਾ ਬੇਟੀਆਂ ਦੀ ਐਬ ਜੂਆਂ ਦੇ ਮੇਹਣੇ ਗਾਲ ਦੇ ਜੀ
ਜਿੱਥੋਂ ਆਂਵਦੇ ਤਿੱਥੋਂ ਦਾ ਬੁਰਾ ਮੰਗਣ ਦਜ਼ਾ ਕਰਨ ਧਨ ਮਾਲ ਦਾ ਜੀ
ਕਬਰ ਵਿੱਚ ਦੇਵਸ ਖ਼ਨਜ਼ੀਰ ਹੋ ਸਨ ਜਿਹੜੇ ਲਾੜ੍ਹ ਕਰਨ ਧਨ ਮਾਲ ਦੇ ਜੀ
ਔਰਤ ਆਪਣੀ ਕੋਲ ਜੇ ਜ਼ੈਰ ਦੇਖਣ ਜ਼ੈਰਤ ਕਰਨ ਨਾ ਓਸ ਦੇ ਹਾਲ ਦੇ ਜੀ
ਮੂੰਹ ਤਿੰਨਾਂ ਦਾ ਦੇਖਣਾ ਖੂਕ ਵਾਂਗੂੰ ਕਤਲ ਕਰਨ ਰਜਫੀਕ ਜੋ ਨਾਲ ਦੇ ਜੀ
ਸੱਯਦ ਸ਼ੈਖ਼ ਨੂੰ ਪੀਰ ਨਾ ਜਾਣਨਾ ਏ ਅਮਲ ਕਰੇ ਜੇ ਉਹ ਚੰਡਾਲ ਦੇ ਜੀ
ਹੋਏ ਚੂਹੜਾ ਤਰਕ ਹਰਾਮ ਮੁਸਲਮ ਮੁਸਲਮਾਨ ਸਭ ਓਸ ਦੇ ਨਾਲ ਦੇ ਜੀ
ਦੌਲਤਮੰਦ ਦੇਵਸ ਦੀ ਤਰਕ ਸੁਹਬਤ ਮਗਰ ਲੱਗੀਏ ਨੇਕ ਕੰਗਾਲ ਦੇ ਜੀ
ਕੋਈ ਕਚਕਰਾ ਲਾਅਲ ਨਾ ਹੋ ਜਾਂਦਾ ਜੇ ਪਰੋਈ ਨਾਲ ਉਹ ਲਾਅਲ ਦੇ ਜੀ
ਜ਼ਹਿਰ ਦੇ ਕੇ ਮਾਰੀਏ ਨਢੜੀ ਨੂੰ ਗੁਨਾਹਗਾਰ ਹੋ ਜ਼ੁਲਜਲਾਲ ਦੇ ਜੀ
ਮਾਰ ਸੁਟਿਆ ਹੀਰ ਨੂੰ ਮਾਪਿਆਂ ਨੇ ਇਹ ਪੇਖਨੇ ਓਸ ਦੇ ਖਿਆਲ ਦੇ ਜੀ
ਬਦ ਅਮਲੀਆਂ’ ਜਿਨ੍ਹਾਂ ਥੋਂ ਕਰੇਂ ਚੋਰੀ ਮਹਿਰਮ ਤਰੇ ਵਾਲ ਵਾਲ ਦੇ ਜੀ
ਸਾਨੂੰ ਜੰਨਤੀਂ ਸਾਥ ਰਲਾਉਨਾ ਏਂ ਅਸਾਂ ਆਸਰੇ ਫਜ਼ਲ ਕਮਾਲ ਦੇ ਜੀ
ਜਿਹੜੇ ਦੋਜ਼ਖਾਂ ਨੂੰ ਬੰਨ੍ਹ ਟੋਰੇਂਗੇ ਵਾਰਸ ਸ਼ਾਹ ਫਕੀਰ ਦੇ ਨਾਲ ਦੇ ਜੀ
You are here: Home >> Mahaan rachnavanਮਹਾਨ ਰਚਨਾਵਾਂ >> Heer ਹੀਰ >> ਹੀਰ ਵਾਰਿਸ ਸ਼ਾਹ: ਬੰਦ 622 (ਸਿਆਲਾਂ ਨੇ ਹੀਰ ਨੂੰ ਮਾਰਨ ਦੀ ਸਲਾਹ ਬਣਾਈ)
Tagged with: Heer Heer Waris Shah Heer ਹੀਰ kavitavaan ਕਵਿਤਾਵਾਂ Literature Literature ਸਾਹਿਤ Mahaan rachnavanਮਹਾਨ ਰਚਨਾਵਾਂ Poetry Waris Shah Waris Shah ਵਾਰਿਸ ਸ਼ਾਹ ਹੀਰ ਵਾਰਿਸ ਸ਼ਾਹ
Click on a tab to select how you'd like to leave your comment
- WordPress