ਮੁਸ਼ਕੀ ਚਾਵਲਾਂ ਦੇ ਭਰੇ ਆਣ ਕੋਠੇ ਸੋਇਨ ਪਤੀ ਤੇ ਛੜੀਦੇ ਨੀ
ਬਾਸਮਤੀ ਮੁਸਾਫਰੀ ਬੇਗਮੀ ਸਨ ਹਰਚੰਦ ਵੇ ਜ਼ਰਦੀਏ ਧਰੀਦੇ ਨੀ
ਸੱਠੀ ਕਿਰਚਕਾਂ ਸੇਵਲਾ ਘਿਰਤ ਕੰਠਲ ਅਨੁਕੇਕਲਾ ਤੇਹਰਾ ਸਰੀ ਦੇ ਨੀ
ਬਾਰੀਕ ਸਫੈਦ ਕਸ਼ਮੀਰ ਕਾਬਲ ਪੁਰਸ਼ ਜਿਹੜੇ ਹੂਰ ਤੇ ਪਰੀ ਦੇ ਨੀ
ਗੁੱਲੀਆਂ ਸੁੱਚੀਆਂ ਨਾਲ ਹਥੌੜਿਆਂ ਦੇ ਮੋਤੀ ਚੋਣ ਕੰਬੋਹੀਆਂ ਜੜੀਦੇ ਨੀ
ਵਾਰਸ ਸ਼ਾਹ ਇਹ ਜ਼ੇਵਰਾਂ ਘੜਨ ਖ਼ਾਤਰ ਪਿੰਡ ਪਿੰਡ ਸੁਨਿਆਰੜੇ ਫੜੀਦੇ ਨੀ