ਮਾਲਾ ਮਨਿਕਾਂ ਵਿੱਚ ਜਿਉਂ ਹਿਕ ਧਾਗਾ ਤਿਵੇਂ ਸਰੱਬ ਕੇ ਬੀਚ ਸਮਾਇ ਰਹਿਆ
ਸੱਭਾ ਜੀਵਾਂ ਦੇ ਵਿੱਚ ਹੈ ਜਾਨ ਵਾਂਗੂ ਨਸ਼ਾ ਭੰਗ ਅਫੀਮ ਵਿੱਚ ਆ ਰਹਿਆ
ਜਿਵੇਂ ਪੱਤਰੀਂ ਮਹਿੰਦੀਉ ਰੰਗ ਰਚਿਆ ਤਿਵੇਂ ਜਾਨ ਜਹਾਨ ਵਿੱਚ ਆ ਰਹਿਆ
ਜਿਵੇਂ ਰਕਤ ਸਰੀਰ ਵਿੱਚ ਸਾਸ ਅੰਦਰ ਤਿਵੇਂ ਜੋਤ ਮੇਂ ਜੋਤ ਬਣਾ ਰਹਿਆ
ਰਾਂਝਾ ਬਨ੍ਹ ਕੇ ਖਰਚ ਹੈ ਮਗਰ ਲੱਗਾ ਜੋਗੀ ਆਪਣਾ ਜ਼ੋਰ ਸਭ ਲਾ ਰਹਿਆ
ਤੇਰੇ ਦਵਾਰ ਜੋਗਾ ਹੋ ਰਹਿਆਂ ਹਾਂ ਮੈਂ ਜੱਟ ਜੋਗੀ ਨੂੰ ਘਣਾ ਸਮਝਾ ਰਹਿਆ
ਵਾਰਸ ਸ਼ਾਹ ਮੀਆਂ ਜਿਹਨੂੰ ਇਸ਼ਕ ਲੱਗਾ ਦੀਨ ਦੁਨੀ ਦੇ ਕੰਮ ਥੀਂ ਜਾ ਰਹਿਆ