ਸਾਡੀ ਖ਼ੈਰ ਹੈ ਚਾਹੁੰਦੇ ਖੈਰ ਤੈਂਡੀ ਫਿਰ ਲਿਖੋ ਹਕੀਕਤਾਂ ਸਾਰੀਆਂ ਜੀ
ਪਾਕ ਰੱਬ ਤੇ ਪੀਰ ਦੀ ਮਿਹਰ ਬਾਝੋਂ ਕੱਟੇ ਕੌਣ ਮਸੀਬਤਾਂ ਭਾਰੀਆਂ ਜੀ
ਮੌਜੂ ਚੌਧਰੀ ਦੇ ਪੁੱਤ ਚਾਕ ਹੋ ਕੇ ਚੂਚਕ ਸਿਆਲ ਦੀਆਂ ਖੋਲੀਆਂ ਚਾਰੀਆਂ ਜੀ
ਦਜ਼ਾ ਦੇ ਕੇ ਆਪ ਚੜ੍ਹ ਜਾਣ ਡੋਲੀ ਚੈਂਚਰਹਾਰੀਆਂ ਇਹ ਕਵਾਰੀਆਂ ਜੀ
ਸੱਪ ਰੂਸੀਆਂ ਦੇ ਕਰਨ ਮਾਰ ਮੰਤਰ ਤਾਰੇਦੇਂਦੀਆਂ ਨੇ ਹੇਠ ਖਾਰੀਆਂ ਜੀ
ਪੇਕੇ ਜੱਟਾਂ ਨੂੰ ਮਾਰ ਫਕੀਰ ਕਰਕੇ ਲੈਦ ਸਾਹੁਦੇ ਜਾ ਘੁਮਕਾਰੀਆਂ ਜੀ
ਆਪ ਨਾਲ ਸੁਹਾਗ ਦੇ ਜਾ ਰੁਪੱਨ ਪਿੱਛੇ ਲਾ ਜਾਵਣ ਪਚਕਾਰੀਆਂ ਜੀ
ਸਰਦਾਰਾਂ ਦੇ ਪੁੱਤਰ ਚਾਕ ਕਰਕੇ ਆਪ ਮੱਲਦੀਆਂ ਜਾਂ ਸਰਦਾਰੀਆਂ ਜੀ
ਵਾਰਸ ਸ਼ਾਹ ਨਾ ਹਾਰਦੀਆਂ ਅਸਾਂ ਕੋਲੋਂ ਰਾਜੇ ਭੋਜ ਥੀਂ ਇਹ ਨਾ ਹਾਰੀਆਂ ਜੀ