ਹੱਥ ਬੰਨ੍ਹ ਗਲ ਵਿੱਚ ਪਾ ਪੱਲਾ ਕਹੀਂ ਦੇਸ ਨੂੰ ਦੁਆ ਸਲਾਮ ਮੇਰਾ
ਘੁੱਟ ਵੈਰੀਆਂ ਦੇ ਵੱਸ ਪਾਇਉ ਨੇ ਸਈਆਂ ਚਾ ਵਸਾਰਿਆ ਨਾਮ ਮੇਰਾ
ਮਝੋ ਵਾਹ ਵਿੱਚ ਡੋਬਿਆਂ ਮਾਪਿਆਂ ਨੇ ਓਹਨਾਂ ਨਾਲ ਨਾਹੀਂ ਕੋਈ ਕਾਮ ਮੇਰਾ
ਹੱਥ ਜੋੜ ਕੇ ਰਾਂਝੇ ਦੇ ਪੈਰ ਪਕੜੀਂ ਇੱਕ ਏਤਨਾ ਕਹੀਂ ਪੈਗ਼ਾਮ ਮੇਰਾ
ਵਾਰਸ ਨਾਲ ਬੇਵਾਰਸਾਂ ਰਹਿਮ ਕੀਤੇ ਮਿਹਰਬਾਂ ਹੋ ਕੇ ਆਉ ਸ਼ਾਮ ਮੇਰਾ