ਜਦੋਂ ਗਾਂਨੜੇ ਦੇ ਦਿਨ ਪੁੱਜ ਮੁੱਕੇ ਲੱਸੀ ਮੁੰਦਰੀ ਖੇਡਣੇ ਆਈਆਂ ਨੇ
ਪਈ ਧੁਮ ਕੇਹਾ ਗਾਂਨੜੇ ਦੀ ਫਿਰਨ ਖੁਸ਼ੀ ਦੇ ਨਾਲ ਸਵਾਈਆਂ ਨੇ
ਸੈਦਾ ਲਾਲ ਪੀਹੜੇ ਉਤੇ ਆ ਬੈਠਾ ਕੁੜੀਆਂ ਵੁਹਟੜੀ ਪਾਸ ਬਹਾਈਆਂ ਨੇ
ਪਕੜ ਹੀਰ ਦੇ ਹੱਥ ਪਰਾਤ ਪਾਏ ਬਾਹਾਂ ਮੁਰਦਿਆਂ ਵਾਂਗ ਪਲਮਾਈਆਂ ਨੇ
ਵਾਰਸ ਸ਼ਾਹ ਮੀਆਂ ਨੈਣਾਂ ਹੀਰ ਦਿਆਂ ਨੇ ਵਾਂਗ ਬੱਦਲਾਂ ਝੰਬਰਾਂ ਲਾਈਆਂ ਨੇ