ਛੋਲੇ ਛੋਲੇ ਛੋਲੇ
ਵੇ ਇਕ ਤੈਨੂੰ ਗੱਲ ਦੱਸਣੀ,
ਜੱਗ ਦੀ ਨਜ਼ਰ ਤੋਂ ਉੁਹਲੇ |
ਦਿਲ ਦਾ ਮਹਿਰਮ ਉਹ ,
ਜੋ ਭੇਦ ਨਾ ਕਿਸੇ ਦਾ ਖੋਲੇ |
ਆਹ ਲੈ ਫੜ ਮੁੰਦਰੀ,
ਮੇਰਾ ਦਿਲ ਤੇਰੇ ਤੇ ਡੋਲੇ |
ਤੇਰੇ ਕੋਲ ਕਰ ਜਿਗਰਾ,
ਮੈਂ ਦੁੱਖ ਹਿਜ਼ਰਾਂ ਦੇ ਫੋਲੇ |
ਨਰਮ ਕੁਆਰੀ ਦਾ
ਦਿਲ ਖਾਵੇ ਹਿਚਕੋਲੇ
©2024 ਪੰਜਾਬੀ ਮਾਂ ਬੋਲੀ. All rights reserved.
Designed by OXO Solutions®