ਦੁੱਰੇ ਸ਼ਰ੍ਹਾ ਦੇ ਮਾਰ ਉਧੇੜ ਦੇਸਾਂ ਕਰਾਂ ਉਮਰ ਖਤਾਬ ਦਾ ਨਿਆਉਂ ਹੀਰੇ
ਘਤ ਕੱਖਾਂ ਦੇ ਵਿੱਚ ਮੈਂ ਸਾੜ ਸੁੱਟਾਂ ਕੋਈ ਵੇਖਸੀ ਪਿੰਡ ਗਰਾਉਂ ਹੀਰੇ
ਖੇੜਾ ਕਰੇਂ ਕਬੂਲ ਤਾਂ ਖ਼ੈਰ ਤੇਰੀ ਛੱਡ ਚਾਕ ਰੱਝੇਟੇ ਦਾ ਨਾਂਉਂ ਹੀਰੇ
ਅੱਖੀਂ ਮੀਟ ਕੇ ਵਕਲ ਲੰਘਾ ਮੋਈਏ ਇਹ ਜਹਾਨ ਹੈ ਬੱਦਲਾਂ ਛਾਂਉਂ ਹੀਰੇ
ਵਾਰਸ ਸ਼ਾਹ ਹੁਣ ਆਸਰਾ ਰੱਬ ਦਾ ਹੈ ਜਦੋਂ ਵਿੱਟਰੇ ਬਾਪ ਤੇ ਮਾਉਂ ਹੀਰੇ