ਰਲੇ ਦਿਲਾ ਨੂੰ ਪਕੜ ਵਿਛੋੜ ਦੇਂਦੇ ਬੁਰੀ ਬਾਨ ਹੈ ਤਿਨ੍ਹਾਂ ਹਤਿਆਰਿਆਂ ਨੂੰ
ਨਿਤ ਸ਼ਹਿਰ ਦੇ ਫਿਕਰ ਗਲਤਾਨ ਰਹਿੰਦੇ ਏਹੋ ਸ਼ਾਮਤਾ ਰੱਬ ਦਿਆਂ ਮਾਰਿਆਂ ਨੂੰ
ਖਾਵਨ ਵੱਢੀਆਂ ਨਿਤ ਈਮਾਨ ਵੇਚਣ ਏਹੋ ਮਾਰ ਹੈ ਕਾਜ਼ੀਆਂ ਸਾਰਿਆਂ ਨੂੰ
ਰੱਬ ਦੋਜ਼ਖਾਂ ਨੂੰ ਭਰੇ ਪਾ ਬਾਲਣ ਕੇਹਾ ਦੋਸ ਹੈ ਇਹਨਾਂ ਵਿਚਾਰਿਆਂ ਨੂੰ
ਵਾਰਸ ਸ਼ਾਹ ਮੀਆਂ ਬਣੀ ਬਹੁਤ ਔਖੀ ਨਹੀਂ ਜਾਣਦੇ ਸਾਂ ਏਹਨਾਂ ਕਾਰਿਆਂ ਨੂੰ