ਜੋਬਲ ਰੂਪ ਦਾ ਕੁੱਝ ਵਸਾਹ ਨਾਹੀਂ ਮਾਨ ਮੱਤੀਏ ਮੁਸ਼ਕ ਲਪੇਟੀਏ ਨੀ
ਨਬੀ ਹੁਕਮ ਨਕਾਹ ਫਰਮਾ ਦਿੱਤਾ ‘ਫਇਨਕਿਹੂ’ ਮਨ ਲੈ ਬੇਟੀਏ ਨੀ
ਕਦੀ ਦੀਨ ਇਸਲਾਮ ਦੇ ਰਾਹ ਟੁਰੀਏ ਜੜ੍ਹ ਕੁਫਰ ਦੀ ਜਿਉ ਥੋਂ ਪੁੱਟੀਏ ਨੀ
ਜਿਹੜੇ ਛੱਡ ਹਲਾਲ ਹਰਾਮ ਤੱਕਣ ਵਿੱਚ ਹਾਵੀਆ ਦੋਜ਼ਖੇ ਸੁੱਟਈਏ ਨੀ
ਖੇੜਾ ਹੱਕ ਹਲਾਲ ਕਬੂਲ ਕਰ ਤੂੰ ਵਾਰਸ ਸ਼ਾਹ ਬਿਨ ਬੈਠੀ ਏਂ ਵੱਟੀਏ ਨੀ