ਕੋਈ ਰੋਜ਼ ਨੂੰ ਮੁਲਕ ਮਸ਼ਹੂਰ ਹੋਸੀ ਚੋਰੀ ਯਾਰੀ ਹੈ ਐਬ ਕਵਾਰੀਆਂ ਨੂੰ
ਜਿਨ੍ਹਾਂ ਬਾਨ ਹੈ ਨੱਚਨੇ ਕੁਦਨੇ ਦੀ ਰੱਖੇ ਕੌਣ ਰੰਨਾ ਹਰਪਿਆਰੀਆਂ ਨੂੰ
ਏਸ ਪਾ ਭੁਲਾਵੜਾ ਠੱਗ ਲੀਤੇ ਕੰਮ ਪਹੁੰਚਸੀ ਬਹੁਤ ਖੁਆਰੀਆਂ ਨੂੰ
ਜਦੋਂ ਚਾਕ ਉਧਾਲ ਲੈਜਾਗ ਨੱਢੀ ਤਦੋਂ ਝੂਰ ਸਾਂ ਬਾਜ਼ੀਆਂ ਹਾਰੀਆਂ ਨੂੰ
ਵਾਰਸ ਸ਼ਾਹ ਮੀਆਂ ਜਿਨ੍ਹਾਂ ਲਾਈਆਂ ਨੀ ਸਈ ਜਾਨਦੇ ਦਾਰੀਆਂ ਯਾਰੀਆਂ ਨੂੰ