ਅੰਮਾਂ ਚਾਕ ਬੇਲੇਅਸੀਂ ਪੀਂਘ ਪੀਂਘ ਕੈਸੇ ਜ਼ੈਬ ਦੇ ਤੂਤੀਏ ਬੋਲਨੀ ਹੈਂ
ਗੰਦਾ ਬਹੁਤ ਮਲੂਕ੍ਹ ਮੂੰਹ ਝੂਠੜੇ ਦਾ ਐਡਾ ਪਹਾੜ ਕਿਉਂ ਤੋਲਨੀ ਹੈਂ
ਸ਼ੁਅਲਾ ਨਾਲ ਗੁਲਾਬ ਤਿਆਰ ਕੀਤਾ ਵਿੱਚ ਪਿਆਜ਼ ਕਿਊਂ ਝੂਠ ਦਾ ਘੋਲਨੀ ਹੈਂ
ਗੱਦਾ ਕਿਸੇ ਦੀ ਨਹੀਂ ਚੁਰਾ ਆਂਦੀ ਦਾਨੀ ਹੋਇਕੇ ਜ਼ੈਬ ਕਿਉਂ ਬੋਲਨੀ ਹੈਂ
ਅਨਸੁਣਿਆਂ ਨੂੰ ਚਾ ਸੁਨਾਇਆ ਈ ਮੋਏ ਨਾਗ ਵਾਂਗੂੰ ਵਿਸ ਘੋਲਨੀ ਹੈਂ
ਵਾਰਸ ਸ਼ਾਹ ਗੁਨਾਹ ਕੀ ਅਸਾਂ ਕੀਤਾ ਏਡੇ ਜ਼ੈਬ ਤੂਫਾਨ ਕਿਉਂ ਤੋਲਨੀ ਹੈਂ