ਕੈਦੋਂ ਆਖਦਾ ਮਲਕੀਹੇ ਭੈੜੀਏ ਨੀ ਤੇਰੀ ਧਿਉ ਵੱਡਾ ਚੈਂਚਰ ਚਾਇਆ ਈ
ਜਾ ਨਏ ਤੇ ਚਾਕ ਦੇ ਨਾਲ ਘੁਲਦੀ ਏਸ ਮੁਲਕ ਦਾ ਅਰਥ ਗਵਾਇਆ ਈ
ਮਾ ਬਾਪ ਕਾਜ਼ੀ ਸਭੇ ਹਾਰ ਥੱਕੇ ਏਸ ਇੱਕ ਨਾ ਜਿਉ ਤੇ ਲਾਇਆ ਈ
ਮੂੰਹ ਘੁਟ ਰਹੇ ਵਾਲ ਪੁਟ ਰਹੇ ਲਿੰਗ ਕੁਟ ਰਹੇ ਮੈਨੂੰ ਤਾਇਆ ਈ
ਜੰਘ ਜੁਟ ਰਹੇ ਝਾਟਾ ਪੁਟ ਰਹੇ ਅਤੇ ਹੁਣ ਰਹੇ ਜ਼ੈਬ ਚਾਇਆ ਈ
ਲਿਟ ਪੁਟ ਰਹੇ ਤੇ ਨਖੁਟ ਰਹੇ ਅੰਤ ਹੁਟ ਰਹੇ ਲੱਤੀਂ ਜੁਟ ਰਹੇ ਲਟਕਾਇਆ ਈ
ਮਤੀ ਦੇਰਹੇ ਪੀਰ ਸਿਉਂ ਰਹੇ ਪੈਰੀਂ ਪੈ ਰਹੇ ਲੋੜ੍ਹਾ ਆਇਆ ਈ
ਵਾਰਸ ਸ਼ਾਹ ਮੀਆਂ ਸੁੱਤੇ ਮੁਆਮਲੇ ਨੂੰ ਲੰਙੇ ਰਿਛ ਨੇ ਮੋੜ ਜਗਾਇਆ ਈ