ਮਲਕੀ ਆਖ਼ਦੀ ਚੂਚਕਾ ਬਣੀ ਔਖੀ ਸਾਨੂੰ ਹੀਰ ਦੇ ਮਿਹਨਿਆਂ ਖ਼ੁਆਰ ਕੀਤਾ
ਤਾਅਨੇ ਦੇਨ ਸ਼ਰੀਕ ਤੇ ਲੋਕ ਸਾਰੇ ਚੌਤਰਫਿਉਂ ਖੁਆਰ ਸੰਸਾਰ ਕੀਤਾ
ਦੇਖੋ ਲੱਜ ਸਿਆਲਾਂ ਦੀ ਲਾਹ ਸੁੱਟੀ ਨੱਢੀ ਹੀਰ ਨੇ ਚਾਕ ਨੂੰ ਯਾਰ ਕੀਤਾ
ਜਾਂ ਮੈਂ ਮਤ ਦਿੱਤੀ ਅੱਗੋਂ ਲੜਨ ਲੱਗੀ ਲੱਜ ਲਾਹ ਕੇ ਚਸ਼ਮ ਨੂੰ ਚਾਰ ਕੀਤਾ
ਕੱਢ ਚਾਕ ਨੂੰ ਖੋਹ ਲੈ ਮਹੀਂ ਸਭੇ ਅਸਾਂ ਚਾਕ ਥੋ ਜਿਉ ਬੋਜ਼ਾਰ ਕੀਤਾ
ਇੱਕੇ ਧੀ ਨੂੰ ਚਾ ਘੜੇ ਡੋਬ ਕਰੀਏ ਜਾਣੋ ਰੱਬ ਨੇ ਚਾ ਗੁਨ੍ਹਾਗਾਰ ਕੀਤਾ
ਝਬ ਵਿਆਹ ਕਰ ਧੀਉ ਨੂੰ ਕੱਢ ਦੇਸ਼ਾਂ ਸਾਨੂੰ ਠਿਠ ਹੈ ਏਸ ਮੁਰਦਾਰ ਕੀਤਾ
ਵਾਰਸ ਸ਼ਾਹ ਨੂੰ ਹੀਰ ਖੁਆਰ ਕੀਤਾ ਨਹੀਂ ਰੱਬ ਸਾਹਿਬ ਸਰਦਾਰ ਕੀਤਾ।