ਮਾਏ ਰੱਬ ਨੇ ਚਾਕ ਘਰ ਘਲਿਆ ਸੀ ਤੇਰੇ ਹੋਣ ਨਸੀਬ ਜੇ ਧੁਰੋਂ ਚੰਗੇ
ਇਹੋ ਜਹੇ ਜੇ ਆਦਮੀ ਹੱਥ ਆਵਨ ਸਾਰੋ ਮੁਲਕ ਹੀ ਰੱਬ ਥੀਂ ਦੁਆ ਮੰਗੇ
ਜਿਹੜੇ ਰੱਬ ਕੀਤੇ ਕੰਮ ਹੋ ਰਹੇ ਸਾਨੂੰ ਮਾਂਓਂ ਕਿਉਂ ਜ਼ੈਬ ਦੇ ਦਏਂ ਪੰਗੇ
ਕੁੱਲ ਸਿਆਨਿਆਂ ਮੁਲਕ ਨੂੰ ਮਤ ਦਿੱਤੀ ਤੇਜ਼ ਮਹਿਰੀਆਂ ਇਸ਼ਕ ਨਾ ਕਰੋ ਨੰਗੇ
ਨਹੀਂ ਛੇੜੀਏ ਰੱਬ ਦਿਆਂ ਪੂਰਿਆਂ ਨੂੰ ਜਿਨ੍ਹਾਂ ਕੱਪੜੇ ਖ਼ਾਕ ਦੇ ਵਿੱਚ ਰੰਗੇ
ਜਿਨ੍ਹਾਂ ਇਸ਼ਕ ਦੇ ਮੁਆਮਲੇ ਸਿਰੀਂ ਚਾਏ ਵਾਰਸ ਸ਼ਾਹ ਨਾ ਕਿਸੇ ਥੋਂ ਰਹਿਨ ਸੰਗੇ