ਮਿਲੀ ਰਾਹ ਵਿੱਚ ਦੌੜ ਦੇ ਆ ਨੱਢੀ ਪਹਿਲੇ ਨਾਲ ਫਰੇਬ ਦੇ ਚੱਟਿਆ ਸੂ
ਨੇੜੇ ਆਨ ਕੇ ਸ਼ਹੀਨੀ ਵਾਂਗ ਗੱਜੀ ਅੱਖੀਂ ਰੋਹ ਦਾ ਨੀਰ ਪਲੱਟਿਆ ਸੂ
ਸਿਰੋਂ ਲਾਹ ਟੋਪੀ ਗਲੋਂ ਤੋੜ ਸੇਲ੍ਹੀ ਲੱਕੋਂ ਚਾਏ ਕੇ ਜ਼ਮੀਂਨ ਤੇ ਸੁੱਟਿਆ ਸੂ
ਪਕੜ ਜ਼ਮੀ ਤੇ ਮਾਰਿਆ ਨਾਲ ਗੁੱਸੇ ਧੋਬੀ ਪਟੜੇ ਤੇ ਖੇਸ ਛੱਟਿਆ ਸੂ
ਵਾਰਸ ਸ਼ਾਹ ਫਰਿਸ਼ਤਿਆਂ ਅਰਸ਼ ਉੱਤੋਂ ਸ਼ੈਤਾਨ ਨੂੰ ਜ਼ਮੀਂਨ ਤੇ ਸੁੱਟਿਆ ਸੂ