ਹੀਰ ਗਈ ਜਾਂ ਨਦੀ ਵਲ ਲੈਣ ਪਾਣੀ ਕੈਦੋਂ ਆਨ ਕੇ ਮੁਖ ਦਿਖਾਵਾਂਦਾ ਹੈ
ਅਸੀਂ ਭੁਖ ਨੇ ਬਹੁਤ ਹੈਰਾਨ ਕੀਤੇ ਆਨ ਸਵਾਲ ਖ਼ੁਦਾ ਦਾ ਪਾਂਵਦਾ ਹੈ
ਰਾਂਝੇ ਰੁਗ ਭਰ ਕੇ ਚੂਰੀ ਚਾ ਦਿੱਤੀ ਲੈ ਕੇ ਤੁਰਤ ਹੀ ਪਿੰਡ ਨੂੰ ਧਾਵੰਦਾ ਹੈ
ਰਾਂਝਾ ਹੀਰ ਨੂੰ ਪੁੱਛਦਾ ਇਹ ਲੰਗਾ ਹੀਰੇ ਕੌਣ ਫਕੀਰ ਕਿਸ ਧਾਉਂ ਦਾ ਹੈ
ਵਾਰਸ ਸ਼ਾਹ ਮੀਆਂ ਜਿਵੇਂ ਪੁਛ ਕੇ ਤੇ ਕੋਈ ਉੱਪਰੋਂ ਲੂਣ ਚਾ ਲਾਂਵਦਾ ਹੈ