ਮਾਨ ਮੱਤੀਏ ਰੂਪ ਗੁਮਾਨ ਭਰੀਏ ਅਟਖੀਲੀਏ ਰੰਗ ਰੰਗੀਲੀਏ ਨੀ
ਆਸ਼ਕ ਭੌਰ ਫਕੀਰ ਤੇ ਨਾਗ ਕਾਲੇ ਬਾਝ ਮੰਤਰੋਂ ਮੂਲ ਨਾ ਕੀਲੀਏ ਨੀ
ਏਹ ਜੋਬਨਾ ਠੱਗ ਬਾਜ਼ਾਰ ਦਾ ਈ ਟੂਨੇ ਹਾਰੀਏ ਛੈਲ ਛਬੀਲੀ ਨੀ
ਤੇਰੇ ਪਲੰਘ ਦਾ ਰੂਪ ਨਾ ਰੰਗ ਘਟਿਆ ਨਾ ਕਰ ਸ਼ੁਹਦਿਆਂ ਨਾਲ ਬਖ਼ੀਲੀਆਂ ਨੀ
ਵਾਰਸ ਸ਼ਾਹ ਬਿਨ ਕਾਰਦੋਂ ਜ਼ਿਬ੍ਹਾ ਕਰੀਏ ਬੋਲ ਨਾਲ ਜ਼ਬਾਨ ਰਸੀਲੀਏ ਲੀ