ਹੱਸ ਖੇਡ ਕੇ ਰਾਤ ਗੁਜ਼ਾਰਿਆ ਸੂ ਸੁਬ੍ਹਾ ਉੱਠ ਕੇ ਜਿਉ ਉਦਾਸ ਕੀਤਾ
ਰਾਹ ਜਾਂਦੜੇ ਨੂੰ ਨਦੀ ਨਜ਼ਰ ਆਈ ਡੇਰਾ ਜਾ ਮਲਾਹਾਂ ਦੇ ਪਾਸ ਕੀਤਾ
ਅੱਗੇ ਪਲੰਗ ਬੇੜੀ ਵਿੱਚ ਵਿਛਿਆ ਸੀ ਉਤੇ ਖ਼ੂਬ ਵਛਾਵਨਾ ਰਾਸ ਕੀਤਾ।
ਥੋੜੀ ਵਿੱਚ ਵਜਾਇ ਕੇ ਵੰਜ਼ਲੀ ਨੂੰ ਜਾ ਪਲੰਗ ਉਤੇ ਆਮ ਖਾਸ ਕੀਤਾ
ਵਾਰਸ ਸ਼ਾਹ ਜਾਂ ਹੀਰ ਨੂੰ ਖ਼ਬਰ ਹੋਈ ਤੇਰੀ ਸੇਜ ਦਾ ਜੱਟ ਨੇ ਨਾਸ ਕੀਤਾ