ਕਰੇਂ ਆਕੜਾਂ ਖਾ ਕੇ ਦੁੱਧ ਚਾਵਲ ਇਹ ਰੱਜ ਕੇ ਖਾਣ ਦੀਆਂ ਮਸਤੀਆਂ ਨੇ
ਆਖਣ ਦੇਵਰੇ ਨਾਲ ਨਿਹਾਲ ਹੋਈਆਂ ਸਾਨੂੰ ਸਭ ਸ਼ਰੀਕਣੀਆਂ ਹੱਸਦੀਆਂ ਨੇ
ਇਹੋ ਰਾਂਝਣੇ ਨਾਲ ਹਨ ਘਿਉ ਸ਼ੱਕਰ ਪਰ ਜਿਉ ਦਾ ਭੇਤ ਨਾ ਦੱਸਦੀਆਂ ਨੇ
ਰੰਨਾਂ ਡਿਗਦੀਆਂ ਵੇਖ ਕੇ ਛੈਲ ਮੁੰਡਾ ਜਿਵੇਂ ਸ਼ਹਿਰ ‘ਚ ਮੱਖੀਆਂ ਫਸਦੀਆਂ ਨੇ
ਇੱਕ ਤੂੰ ਕਲੰਕ ਹੈਂ ਅਸਾਂ ਲੱਗਾ, ਹੋਰ ਸਭ ਸੁਖਾਲੀਆਂ ਵਸਦੀਆਂ ਨੇ
ਘਰੋਂ ਨਿਕਲਸੈਂ ਤੇ ਪਿਆ ਮਰੇਂ ਭੁੱਖਾ ਵਾਰਸ ਭੁਲ ਜਾਵਨ ਖ਼ਰ ਮਸਤੀਆਂ ਨੇ
KaraiN aakraN kha ke dudh chawal eh rajj ke khaan diaN mastiaN naiN
Aakhan dewraN naal nahal hoiyaN sanuN sabh shareekniaN hasdiaN naiN
Eh Ranjhe de naal hain ghio shakar, par jiu da bhait na dasdiaN naiN
RannaN digdiaN wekh ke chail munda jewaiN shehad vich makhiaN phasdiaN naiN
Ik tooN kalank haiN assaN lagga ho sabh sakhaliaN wasdiaN naiN
GharoN niklaiN te pia mariN bhukha bhul jahan tenuN sabhe mastiaN nain
کریں آکڑاں کھاء کے ددھ چاول ایہہ رج کے کھان دیاں مستیاں نیں
آکھن دیوراں نال نہال ہوئیاں سانوں سبھ شریکنیاں ہسدیاں نیں
ایہہ رانجھے دے نال ہین گھیو شکر پر جیئو دا بھیت نہ دسدیاں نیں
رناں ڈگدیاں ویکھ کے چھیل منڈا جیویں شہد وچ مکھیاں پھسدیاں نیں
اک توں کلنک ہیں اساں لگا ہو سبھ سکھالیاں وسدیاں نیں
گھروں نکلیں تے پیا مریں بھکھا بھل جاہن تینوں سبھے مستیاں نیں