ਇਹ ਅਜ ਦੀ ਸ਼ਾਮ
ਮੇਰੇ ਘਰ ਵਿਚ ਪਈ ਘੁੰਮਦੀ ਹੈ
ਚੁੱਪ ਚੁੱਪ ਤੇ ਵੀਰਾਨ
ਕਿਸੇ ਨਿਪੱਤਰੇ ਰੁੱਖ ਦੇ ਉੱਤੇ
ਇੱਲ ਦੇ ਆਲਣੇ ਵਾਂਗ
ਗੁੰਮ-ਸੁੰਮ ਤੇ ਸੁੰਨਸਾਨ
ਸ਼ਾਮ
ਇਹ ਅੱਜ ਦੀ ਸ਼ਾਮ !
ਐਸੀ ਬੇ-ਹਿੱਸ ਸ਼ਾਮ ਨੁੰ ਆਖਿਰ
ਮੈਂ ਘਰ ਕਹਿ ਕੇ ਕੀਹ ਲੈਣਾ ਸੀ
ਇਹ ਕੰਮਬਖਤ ਸਵੇਰੇ ਆਉਂਦੀ
ਜੇ ਕਰ ਇਸ ਨੇ ਵੀ ਆਉਣਾ ਸੀ
ਇਹਦੇ ਨਾਲੋਂ ਤਾਂ ਚੰਗਉਾ ਸੀ
ਕਾਹਵਾ-ਖਾਨੇ ਦੀ ਬੁੱਕਲ ਵਿੱਚ
ਕਾਫੀ ਦੇ ਦੋ ਘੁੱਟ ਨਿਗਲ ਕੇ
ਸਿਗਰਟ ਧੁਕਾ ਕੇ ਬਹਿ ਰਹਿਣਾ ਸੀ !
ਮਰਮਿਡ-ਮੱਛੀ ਜਹੀਆਂ ਕੁੜੀਆਂ ਵੇਖਣ ਖਾਤਿਰ ਸੜਕਾਂ ਉੱਤੇ
ਯਾਰਾਂ ਦੇ ਸੰਗ ਭੌਂ ਲੈਣਾ ਸੀ !
ਥੱਕ ਟੁੱਟ ਕੇ ਤੇ ਸੌਂ ਰਹਿਣਾ ਸੀ !
ਘਰ ਬਹਿ ਕੇ ਮੈਂ ਕੀਹ ਲੈਣਾ ਸੀ ?
ਸਮਾਂ ਵੀ ਕਿੰਨੀ ਚੰਦਰੀ ਸ਼ੈ ਹੈ
ਕਿਸੇ ਪੁਰਾਣੇ ਅਮਲੀ ਵਾਕਣ
ਦਿਨ ਭਰ ਪੀ ਕੇ ਡੋਡੇ ਸੌਹਰਾ
ਗਲੀਆਂ ਤੇ ਬਾਜ਼ਾਰਾਂ ਦੇ ਵਿੱਚ
ਆਪਣੀ ਝੋਕ 'ਚ ਟੁਰਿਆ ਰਹਿੰਦੈ !
ਨਾ ਕੁਝ ਸੁਣਦੈ, ਨਾ ਕੁਝ ਕਹਿੰਦੈ !
ਨਾ ਕਿਤੇ ਖੜਦੈ, ਨਾ ਕਿਤੇ ਬਹਿੰਦੈ !ਇਸ ਬਦਬੂ ਦੇ ਜਾਣ 'ਚ ਹਾਲੇ
ਯੁੱਗਾਂ ਜੇਡਾ ਇਕ ਪਲ ਰਹਿੰਦੈ !
ਕਾਲੀਆਂ ਕਾਲੀਆਂ ਜੀਭਾਂ ਜੇਹੀਆਂ
ਮੇਰੀ ਹੱਥ ਘੜੀ ਦੀਆਂ ਸੂਈਆਂ
ਮੇਰੀ ਹਿੱਕ ਵਿਚ ਲੰਮੇ ਲੰਮੇ,ਕੰਡਿਆਂ ਵਾਕਣ ਤੜੀਆਂ ਹੋਈਆਂ
ਹਫੀਆਂ ਹਫੀਆਂ ਭੱਜ ਭੱਜ ਮੋਈਆਂ
ਦਿਨ ਭਰ ਸਮੇਂ ਦੇ ਖੂਹੇ ਉੱਤੇ
ਬੈਲਾਂ ਵਾਕਣ ਜੋਈਆਂ ਹੋਈਆਂ
ਗਮ ਦੇ ਪਾਣੀ ਸੰਗ ਸਿੰਜਣ ਲਈ,ਮੇਰੇ ਦਿਲ ਦੀਆਂ ਬੰਜਰ ਰੋਹੀਆਂ
ਅੱਜ ਦੀਆਂ ਸ਼ਾਮਾਂ ਐਵੇਂ ਗਈਆਂ !
ਰੱਬ ਕਰੇ ਬਦਬੂ ਦੀ ਢੇਰੀ lਛੇਤੀ ਜਾਵੇ, ਛੇਤੀ ਜਾਵੇ
ਜਾਂ ਰੱਬ ਕਰਕੇ ਬਹੁ-ਰੂਪਨੀ
ਚੋਰਾਂ ਦੇ ਸੱਗ ਉਧੱਲ ਜਾਵੇ
ਜਾਂ ਕੋਈ ਐਸਾ ਮੰਤਰ ਚੱਲੇ
ਇਹ ਕੰਮਬਖਤ ਭਸਮ ਹੋ ਜਾਵੇ
ਇਹ ਮਨਹੂਸ ਨੇ ਖੌਰੇ ਕਦ ਤੱਕ
ਮੇਰਾ ਜ਼ਿਹਨ ਹੈ ਚੱਟਦੇ ਰਹਿਣਾ
ਮੈਂ ਤਾਂ ਹੋਰ ਕਿਸੇ ਸੰਗ ਰਾਤੀਂ
ਨੱਚਣ ਬਾਲ-ਰੂਮ ਹੈ ਜਾਣਾll