- ਪੰਜਾਬੀ ਦੀਵਾਨਾਂ, ਇਕੱਠਾਂ ਦੌਰਾਨ “ਕੰਨਿਆ ਭਰੂਣ ਹੱਤਿਆ” ਅਤੇ “ਦਹੇਜ” ਵਿਰੁੱਧ ਗੁਰੂ ਸਾਹਿਬਾਨ ਦੀ ਸਿੱਖਿਆ ਅਤੇ ਅਕਾਲ ਤਖਤ ਸਾਹਿਬ ਜੀ ਦੇ ਹੁਕਮਨਾਮੇ ਬਾਰੇ ਦੱਸਿਆ ਜਾਵੇ। ਇਹ ਕਾਰਜ ਧਰਮ ਪ੍ਰਚਾਰਕ ਸੱਜਣ ਜਾਂ ਗ੍ਰੰਥੀ ਸਾਹਿਬਾਨ ਕਰ ਸਕਦੇ ਹਨ।
- ਪਿੰਡਾ ਦੇ ਗੁਰੂਦੁਆਰਿਆਂ ਵਿਚ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਹੁਕਮਨਾਮੇ ਦੀ ਕਾਪੀ ਫਰੇਮ ਕਰਕੇ ਆਮ ਪਡ਼੍ਹਨਯੋਗ ਥਾਂ ਤੇ ਲਗਾਈ ਜਾਵੇ ਤਾਂ ਜੋ ਹਰ ਮਾਈ-ਭਾਈ ਇਸ ਨੂੰ ਪਡ਼੍ਹ ਸਕੇ। ਇਸ ਬਾਰੇ ਲਾਊਡਸਪੀਕਰ ਰਾਹੀਂ ਵੀ ਸੰਗਰਾਂਦ, ਮੱਸਿਆ, ਪੂਰਨਮਾਸ਼ੀ ਆਦਿ ਦੇ ਦੀਵਾਨ ਵਿਚ ਪ੍ਰਚਾਰ ਕੀਤਾ ਜਾਵੇ।
- ਅਨੰਦ ਕਾਰਜ ਦੀ ਪਵਿੱਤਰ ਰਸਮ ਸਮੇਂ ਜਿੱਥੇ ਗ੍ਰੰਥੀ ਸਾਹਿਬਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮਾਂ ਅਨੁਸਾਰ ਚੱਲਣ, ਅਮ੍ਰਿਤ ਪਾਨ ਕਰਨ ਅਤੇ ਗੁਰੂ ਵਾਲੇ ਬਣਨ ਦੀ ਪ੍ਰੇਰਨਾ ਦਿੰਦੇ ਹਨ, ਉਥੇ ਨਾਲ ਨਾਲ ਬੱਚੀਆਂ ਨਾਲ ਵਿਤਕਰਾ ਨਾ ਕਰਨ (ਸੋ ਕਿਉ ਮੰਦਾ ਆਖੀਐ....) ਅਤੇ ਗਰਭਕਾਲ ਦੌਰਾਨ ਕੁਡ਼ੀਆਂ ਨੂੰ ਨਾ ਮਾਰਨ ਦਾ ਸੁਨੇਹਾ ਵੀ ਦੇਣ।
- ਸਿੰਘ ਸਭਾਵਾਂ ਜਾਂ ਹੋਰ ਪੰਥਕ ਸੰਸਥਾਵਾਂ ਦੁਆਰਾ ਚਲਾਏ ਜਾ ਰਹੇ ਗੁਰੂਦੁਆਰਿਆਂ ਦੇ ਮੈਂਬਰਾਨ ਸਕੂਲਾਂ ਕਾਲਜਾਂ ਵਿਚ ਸਮਾਜਿਕ ਕੁਰੀਤੀਆਂ ਬਾਰੇ ਸੈਮੀਨਾਰ, ਭਾਸ਼ਨ ਮੁਕਾਬਲੇ ਕਰਾਉਣ ਅਤੇ ਚੰਗੇ ਬੁਲਾਰਿਆਂ ਨੂੰ ਉਤਸਾਹਿਤ ਕਰਨ। ਇਹਨਾਂ ਧਾਰਮਿਕ ਆਗੂਆਂ, ਮੈਂਬਰਾਂ ਦੀ ਤਰੱਕੀ ਵੇਲੇ ਧਾਰਮਿਕ ਗਿਆਨ ਤੋਂ ਇਲਾਵਾ ਸਮਾਜ ਸੇਵਾ ਨੂੰ ਵੀ ਧਿਆਨ ਵਿਚ ਰੱਖਿਆ ਜਾਵੇ।
- ਜਿਹਨਾਂ ਸਿੱਖ ਵਿਅਕਤੀਆਂ ਨੂੰ ਮਾਦਾ ਭਰੂਣ ਹੱਤਿਆ ਕਾਨੂੰਨ () ਅਧੀਨ ਸਜ਼ਾ ਹੁੰਦੀ ਹੈ, ਉਹਨਾਂ ਨੂੰ ਤਨਖਾਹੀਆ ਕਰਾਰ ਦੇ ਕੇ ਪੰਥ ਵਿਚੋਂ ਛੇਕਿਆ ਜਾਵੇ।
- ਬਿਨਾਂ ਦਾਜ-ਦਹੇਜ ਵਿਆਹ ਕਰਵਾਉਣ ਵਾਲੇ ਪਰਿਵਾਰ ਨੂੰ ਨੇਡ਼ੇ ਦੇ ਗੁਰੂਦੁਆਰਾ ਸਾਹਿਬ ਵਿਚ ਸਨਮਾਨਿਤ ਕੀਤਾ ਜਾਵੇ।
- ਜੇਕਰ ਹੋ ਸਕੇ ਤਾਂ ਲਡ਼ਕੀਆਂ ਵਾਸਤੇ ਮੁਫਤ ਕਿਤਾਬਾਂ ਜਾ ਪ੍ਰਬੰਧ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਕਰੇ, ਸਗੋਂ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵਲੋਂ ਚਲਾਏ ਜਾ ਰਹੇ ਵਿਦਿਅਕ ਅਦਾਰਿਆਂ ਵਿਚ ਲਡ਼ਕੀਆਂ ਨੂੰ ਮੁਫਤ ਸਿੱਖਿਆ ਦਿੱਤੀ ਜਾਵੇ, ਸਿੱਖਿਆ ਹੀ ਧਰਮ ਅਤੇ ਸਮਾਜ ਨੂੰ ਤਰੱਕੀ ਵੱਲ ਲੈ ਜਾ ਸਕਦੀ ਹੈ।
- ਸਿੱਖ ਆਗੂ ਸਮਾਜ ਅਤੇ ਸੰਗਤ ਅੱਗੇ ਇਮਾਨਦਾਰ, ਸਬਰ ਸੰਤੋਖ ਅਤੇ ਸਮਾਜ ਸੇਵਾ ਵਾਲੀ ਸਖਸ਼ੀਅਤ ਦੇ ਤੌਰ ਤੇ ਵਿਚਰਨ ਅਤੇ ਲੋਕਾਂ ਲਈ ਪ੍ਰੇਰਨਾ ਸਰੋਤ ਬਣਨ।
- ਸਿੱਖਾਂ ਨੂੰ ਗੁਰੂ ਸਾਹਿਬਾਨ ਵਲੋਂ ਜ਼ੁਲਮ ਨਾ ਕਰਨ ਅਤੇ ਜ਼ੁਲਮ ਨਾ ਸਹਿਣ ਦੀ ਸਿੱਖਿਆ ਦਿੱਤੀ ਗਈ ਹੈ, ਲਡ਼ਕੀਆਂ ਉੱਤੇ ਹੁੰਦੇ ਜ਼ੁਲਮਾਂ ਬਾਰੇ ਵੀ ਇਹ ਲਾਗੂ ਹੋਵੇ, ਇਸ ਬਾਰੇ ਪਰਿਵਾਰ, ਗੁਆਂਢ ਵਿਚ ਹੁੰਦੇ ਜ਼ੁਲਮ ਵਿਰੁੱਧ ਆਵਾਜ਼ ਉਠਾਉਣ ਦੀ ਪ੍ਰੇਰਨਾ ਹਰ ਸਿੱਖ ਨੂੰ ਦਿੱਤੀ ਜਾਵੇ।
- ਜੇਕਰ ਹੋ ਸਕੇ ਤਾਂ ਗਰੀਬ ਅਤੇ ਜ਼ੁਲਮ ਦਾ ਸ਼ਿਕਾਰ ਲਡ਼ਕੀਆਂ ਜਾਂ ਔਰਤਾਂ ਨੂੰ ਕਾਨੂੰਨੀ ਸਹਾਇਤਾ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵਲੋਂ ਦਿੱਤੀ ਜਾ ਸਕਦੀ ਹੈ।
ਅਸੀਂ ਵੀ ਭਰੂਣ ਹੱਤਿਆ ਦੇ ਖਿਲਾਫ ਨਾਟਕ ਖੇਡਿਆ ਸੀ ਕਲਖ ਹਨੇਰੇ
https://youtu.be/5CJ8DraaEvQ