ਨਸ਼ੀਲੀਆਂ ਦਵਾਈਆਂ ਦੀ ਵਰਤੋਂ ਵਿਰੁੱਧ ਸੰਘਰਸ਼
ਕੀ ਹੈ ਨਸ਼ੀਲੀਆਂ ਦਵਾਈਆਂ ਦੀ ਵਰਤੋਂ ?
ਮੈਡੀਕਲ ਸਲਾਹ ਤੋਂ ਬਿਨਾਂ ਕਿਸੇ ਵੀ ਸਰੀਰਿਕ ਕਿਰਿਆਵਾਂ ਨੂੰ ਮੱਧਮ ਕਰਨ ਵਾਲੀ ਦਵਾਈ ਦੀ ਮਿੱਥੀ ਮਿਕਦਾਰ ਸ਼ਕਤੀ ਤੋਂ ਜਿਆਦਾ, ਜਾਂ ਇਨ੍ਹਾਂ ਦੀ ਵੱਧ ਵਾਰ ਵਰਤੋਂ ਨੂੰ ਨਸ਼ੀਲੀਆਂ ਦਵਾਈਆਂ ਦੀ ਵਰਤੋਂ ਕਹਿੰਦੇ ਹਨ। ਇਸ ਨਾਲ ਮਨੁੱਖ ਦੀਆਂ ਸਰੀਰਿਕ ਅਤੇ ਮਾਨਸਿਕ ਕਿਰਿਆਵਾਂ ਨੂੰ ਨੁਕਸਾਨ ਪਹੁੰਚਦਾ ਹੈ।
ਲੋਕ ਨਸ਼ੀਲੀਆਂ ਦਵਾਈਆਂ ਦੀ ਵਰਤੋਂ ਕਿਉਂ ਕਰਦੇ ਹਨ?
ਇਸਦਾ ਕੋਈ ਵਿਸ਼ੇਸ਼ ਕਾਰਣ ਨਹੀਂ ਹੈ। ਜਿਆਦਾਤਕ ਲੋਕ ਨਸ਼ਾ ਜਿਗਿਆਸਾ ਵੱਸ਼, ਕੁਝ ਆਨੰਦ ਪ੍ਰਾਪਤੀ ਲਈ ਜਾਂ ਆਪਣੇ ਦੋਸਤਾਂ-ਹਮਜੋਲੀਆਂ ਦੀ ਸੋਹਬਤ ਅਧੀਨ ਨਸ਼ਾ ਸ਼ੁਰੂ ਕਰਦੇ ਹਨ। ਕੁਝ ਅਜਿਹੇ ਲੋਕ ਵੀ ਹਨ ਜੋ ਬੋਰੀਅਤ, ਥਕਾਵਟ ਜਾਂ ਨਿਰਾਸ਼ਾ ਨੂੰ ਦੂਰ ਕਰਨ ਲਈ ਇਸ ਨੂੰ ਅਪਣਾ ਲੈਂਦੇ ਹਨ। ਮਾਂ ਬਾਪ ਅਤੇ ਸਕੇ ਸਬੰਧੀਆਂ ਦੇ ਪਿਆਰ ਦੀ ਕਮੀ ਵੀ ਇਸ ਦਾ ਕਾਰਣ ਬਣ ਸਕਦੀ ਹੈ। ਜਿਆਦਾਤਰ ਨਸ਼ਾਖੋਰ ਜੀਵਨ ਦੀਆਂ ਅਸਫਲਤਾਵਾਂ ਅਤੇ ਨਿਰਾਸ਼ਾਵਾਂ ਤੋਂ ਤੰਗ ਆ ਚੁੱਕੇ ਹੁੰਦੇ ਹਨ। ਫੇਰ ਨਸ਼ਿਆਂ ਦੀ ਸੌਖੀ ਪ੍ਰਾਪਤੀ ਵੀ ਇਸ ਦਾ ਕਾਰਣ ਬਣ ਜਾਂਦੀ ਹੈ।
ਨਸ਼ੀਲੀਆਂ ਦਵਾਈਆਂ ਦਾ ਅਸਰ
ਨਸ਼ੀਲੀਆਂ ਦਵਾਈਆਂ ਦਾ ਸਿਧਾ ਅਸਰ ਦਿਮਾਗ ਤੇ ਹੁੰਦਾ ਹੈ। ਦਿਲ ਦੀ ਧਡ਼ਕਨ ਤੇਜ ਹੁੰਦੀ ਹੈ ਅਤੇ ਬਲੱਡ ਪ੍ਰੈਸ਼ਰ ਵਧਦਾ ਹੈ। ਲਗਾਤਾਰ ਦੀ ਨਸ਼ਾਖੋਰੀ ਜਾਨ ਲੇਵਾ ਹੋ ਸਕਦੀ ਹੈ। ਹਮੇਸ਼ਾ ਯਾਦ ਰੱਖੋ – ਨਸ਼ਾਖੋਰੀ ਇਕ ਰੋਗ ਹੈ। ਜੋ ਵਿਗਿਆਨਕ ਇਲਾਜ ਅਤੇ ਸਮੇਂ ਤੇ ਦਿੱਤੀ ਸਹੀ ਸਲਾਹ ਆਦਿ ਨਾਲ ਬਿਲਕੁਲ ਠੀਕ ਹੋ ਸਕਦਾ ਹੈ। ਨਸ਼ੀਲੀਆਂ ਦਵਾਈ ਦੀ ਵਰਤੋਂ ਕਰਨਾ ਇਕ ਅਪਰਾਧ ਹੈ। ਇਸ ਕਾਨੂੰਨ ਨੂੰ ਤੋਡ਼ਨ ਵਾਲਿਆਂ ਨੂੰ ਜੇਲ੍ਹ ਦੀ ਸਜ਼ਾ ਅਤੇ ਜੁਰਮਾਨਾ ਹੋ ਸਕਦਾ ਹੈ।
ਨਸ਼ੇ ਵਾਲੀਆਂ ਵਸਤਾਂ ਲੈਣ ਬਾਰੇ ਕੁਝ ਆਮ ਪ੍ਰਚਲਤ ਮਿੱਥ ਅਤੇ ਸਚਾਈਆਂ
ਮਿੱਥ – ਇਕ ਵਾਰ ਸ਼ੌਕੀਆ ਸ਼ੁਰੂ ਕਰ ਕੇ ਛੱਡਿਆ ਜਾ ਸਕਦਾ ਹੈ।
ਸੱਚਾਈ – ਜਿਆਦਾਤਰ ਨਸ਼ੇਡ਼ੀ ਸ਼ੌਕੀਆ ਹੀ ਨਸ਼ਾ ਸ਼ੁਰੂ ਕਰਦੇ ਹਨ, ਪਰ ਨਸ਼ਾ ਛੁਡ਼ਾਉਣਾ ਕਾਫੀ ਮੁਸ਼ਕਲ ਕੰਮ ਹੈ।
ਮਿੱਥ – ਇਹ ਸਿਰਜਣ ਸ਼ਕਤੀ ਵਧਾਉਂਦਾ ਹੈ।
ਸੱਚਾਈ – ਨਸ਼ਾਖੋਰ ਦੀ ਸੂਝ-ਬੂਝ ਅਤੇ ਵਿਚਾਰਾਂ ਵਿੱਚ ਸਪਸ਼ਟਤਾ ਅਤੇ ਕੰਮ ਕਾਰ ਵਿਚ ਇਕਸੁਰਤਾ ਖਤਮ ਹੋ ਜਾਂਦੀ ਹੈ।
ਮਿੱਥ – ਨਸ਼ਿਆਂ ਨਾਲ ਵਿਚਾਰ ਸ਼ਕਤੀ ਤਿੱਖੀ ਹੁੰਦੀ ਹੈ, ਇਕਾਗਰਤਾ ਵਧਦੀ ਹੈ, ਅਤੇ ਸੰਭੋਗ ਵਿਚ ਸੁੱਖ ਪ੍ਰਾਪਤ ਹੁੰਦਾ ਹੈ।
ਸੱਚਾਈ – ਵਕਤੀ ਤੌਰ ਤੇ ਇਸ ਨਾਲ ਕੁਝ ਹੱਲਾਸ਼ੇਰੀ ਮਿਲ ਸਕਦੀ ਹੈ, ਪਰ ਅੰਤ ਵਿੱਚ ਇਸ ਨਾਲ ਸਧਾਰਣ ਕਾਰਜ ਸ਼ਕਤੀ ਤੇ ਬਹੁਤ ਬੁਰਾ ਅਸਰ ਪੈਂਦਾ ਹੈ।
ਨਸ਼ਾਖੋਰੀ ਦੀਆਂ ਨਿਸ਼ਾਨੀਆਂ
ਦੈਨਿਕ ਕੰਮਾਂ ਵਿਚ ਅਰੁਚੀ ।
ਭੁੱਖ ਅਤੇ ਵਜ਼ਨ ਵਿੱਚ ਕਮੀ।
ਚਾਲ ਵਿਚ ਲਡ਼ਖਡ਼ਾਹਟ, ਕੰਪਕਾਪਟ ਅਤੇ ਬੇਢੰਗਾਪਨ।
ਲਾਲ ਅਤੇ ਭਾਰੀ ਅੱਖਾਂ, ਨਜ਼ਰ ਵਿਚ ਧੁੰਦਲਾਪਨ ਅਤੇ ਨੀਂਦ ਨਾ ਆਉਣਾ।
ਘਰ ਵਿਚ ਸੂਈਆਂ, ਸਰਿੰਜਾਂ ਅਤੇ ਅਜੀਬੋ ਗਰੀਬ ਪੈਕਟਾਂ ਦਾ ਆਉਣਾ।
ਸਰੀਰ ਤੇ ਨਵੇਂ ਅਤੇ ਕਈ-ਕਈ ਇੰਜੈਕਸ਼ਨਾਂ ਦੇ ਦਾਗ ਅਤੇ ਕਪਡ਼ਿਆਂ ਤੇ ਖੂਨ ਦੇ ਧੱਬੇ।
ਉਲਟੀਆਂ ਹੋਣਾ, ਸਰੀਰ ਵਿਚ ਭਿਆਨਕ ਦਰਦ ਅਤੇ ਨੀਂਦ ਨਾ ਆਉਣਾ।
ਸ਼ਰੀਰ ਦਾ ਪਸੀਨੇ ਨਾਲ ਤਰਬਤਰ ਹੋ ਜਾਣਾ, ਘਬਰਾਹਟ ਆਦਿ।
ਯਾਦ ਸ਼ਕਤੀ ਤੇ ਏਕਾਗ੍ਰਤਾ ਦੀ ਕਮੀ, ਚਿਡ਼ਚਿਡ਼ਾਪਨ ਅਤੇ ਤੁਨਕ-ਮਿਜਾਜੀ।
ਪੁਰਾਣੇ ਦੋਸਤ ਮਿੱਤਰ ਛੱਡਕੇ ਅਚਾਨਕ ਨਵੇਂ-ਨਵੇਂ ਦੋਸਤ ਬਣਾ ਲੈਣਾ।
ਮਾਂ-ਬਾਪ ਜਾਂ ਜਾਣਕਾਰੀ ਤੋਂ ਆਨੇ-ਬਹਾਨੇ ਪੈਸੇ ਮੰਗਣਾ।
ਘਰ ਦਾ ਸਮਾਨ, ਪੈਸਾ ਗਾਇਬ ਹੋ ਜਾਣਾ।
ਏਕਾਂਤ ਵਿਚ ਜਿਆਦਾ ਦੇਰ ਤੱਕ ਬੈਠੇ ਰਹਿਣਾ।
ਸਕੂਲ, ਕਾਲਜ ਜਾਂ ਕੰਮ ਤੇ ਜਾਣ ਤੋਂ ਕੰਨੀ ਕਤਰਾਉਣਾ।
ਡਾ. ਭਾਰਤ ਭੂਸ਼ਨ ਜਿੰਦਲ, ਐਮ.ਡੀ.
ਸਰਕਾਰੀ ਹਸਪਤਾਲ
9815064904