ਚਡ਼੍ਹ ਚੁਬਾਰੇ ਸੁੱਤਿਆ ਬਾਬਲ, ਆਈ ਬਨੇਰੇ ਦੀ ਛਾਂ।
ਤੂੰ ਸੁੱਤਾ ਲੋਕੀਂ ਜਾਗਦੇ, ਘਰ ਬੇਟਡ਼ੀ ਹੋਈ ਮੁਟਿਆਰ।
ਛੰਨਾ ਤਾਂ ਭਰਿਆ ਦੁੱਧ ਦਾ ਵਾਰੀ, ਨ੍ਹਾਵਣ ਚੱਲੀ ਆਂ ਤਲਾ।
ਮੈਲ ਹੋਵੇ ਝੱਟ ਝਡ਼ ਜਾਵੇ ਵਾਰੀ, ਰੂਪ ਨਾ ਝਡ਼ਿਆ ਜਾ।
ਮਾਏ ਨੀ ਸੁਣ ਮੇਰੀਏ ਵਾਰੀ, ਬਾਬਲ ਮੇਰੇ ਨੂੰ ਸਮਝਾ।
ਸਾਡੇ ਤਾਂ ਹਾਣ ਦੀਆਂ ਸਾਵਰੇ ਵਾਰੀ, ਸਾਡਡ਼ੇ ਮਨ ਵਿਚ ਚਾ।
ਬਾਬਲ ਰੋਂਦੇ ਦੀ ਦਾਡ਼੍ਹੀ ਭਿੱਜੀ ਵਾਰੀ, ਮਾਈ ਨੇ ਦਰਿਆ ਚਲਾ।
ਵੀਰੇ ਰੋਂਦੇ ਦੀ ਰੁਮਾਲ ਭਿੱਜਾ ਵਾਰੀ, ਭਾਬੋ ਦੇ ਮਨ ਚਾ।
ਚਡ਼੍ਹ ਚੁਬਾਰੇ ਸੁੱਤਿਆ ਚਾਚਾ, ਆਈ ਬਨੇਰੇ ਦੀ ਛਾਂ।
ਤੂੰ ਸੁੱਤਾ ਲੋਕੀਂ ਜਾਗਦੇ, ਘਰ ਭਤੀਜੀ ਹੋਈ ਮੁਟਿਆਰ।
ਛੰਨਾ ਤਾਂ ਭਰਿਆ ਦੁੱਧ ਦਾ ਵਾਰੀ, ਨ੍ਹਾਵਣ ਚੱਲੀ ਆਂ ਤਲਾ।
ਮੈਲ ਹੋਵੇ ਝੱਟ ਝਡ਼ ਜਾਵੇ ਵਾਰੀ, ਰੂਪ ਨਾ ਝਡ਼ਿਆ ਜਾ।
ਚਾਚੀ ਨੀ ਸੁਣ ਮੇਰੀਏ ਵਾਰੀ, ਚਾਚੇ ਮੇਰੇ ਨੂੰ ਸਮਝਾ।
ਸਾਡੇ ਤਾਂ ਹਾਣ ਦੀਆਂ ਸਾਵਰੇ ਵਾਰੀ, ਸਾਡਡ਼ੇ ਮਨ ਵਿਚ ਚਾ।
ਚਾਚੇ ਰੋਂਦੇ ਦੀ ਦਾਡ਼੍ਹੀ ਭਿੱਜੀ ਵਾਰੀ, ਚਾਚੀ ਨੇ ਦਰਿਆ ਚਲਾ।
ਵੀਰੇ ਰੋਂਦੇ ਦੀ ਰੁਮਾਲ ਭਿੱਜਾ ਵਾਰੀ, ਭਾਬੋ ਦੇ ਮਨ ਚਾ।