ਅਜ ਆਖਾਂ ਵਾਰਿਸ ਸ਼ਾਹ ਨੂ ਕਿਥੋਂ ਕਬਰਾਂ ਵਿਚੋਂ ਬੋਲ !
ਤੇ ਅਜ ਕਿਤਾਬ-ਏ-ਇਸ਼ਕ ਦਾ ਕੋਈ ਅਗਲਾ ਵਰਕਾ ਫੋਲ !
ਇਕ ਰੋਈ ਸੀ ਧੀ ਪਂਜਾਬ ਦੀ ਤੂਂ ਲਿਖ-ਲਿਖ ਮਾਰੇ ਵੈਣ
ਅਜ ਲਖਾਂ ਧੀਂਯਾਂ ਰੋਂਦਿਆਂ ਤੈਨੂ ਵਾਰਿਸ ਸ਼ਾਹ ਨੂ ਕਹਣ
ਉਥ ਦਰਦਾਂ ਦਿਆ ਦਰਦੀਆ ਉਠ ਤਕ ਅਪਣਾ ਪਂਜਾਬ !
ਅਜ ਬੇਲੇ ਲਾਸ਼ਾਂ ਵਿਛੀਆਂ ਤੇ ਲਹੁ ਦੀ ਭਰੀ ਚਨਾਬ !
ਕਿਸੇ ਨੇ ਪਂਜ ਪਾਣਿਆਂ ਵਿਚ ਦਿਤੀ ਜ਼ਹਰ ਰਲਾ !
ਤੇ ਉਨ੍ਹਾਂ ਪਾਣਿਆਂ ਧਰਤ ਨੂ ਦਿਤਾ ਪਾਣੀ ਲਾ !
ਜਿਥੇ ਵਜਦੀ ਫੁਕ ਪ੍ਯਾਰ ਦੀ ਵੇ ਓ ਵਂਝਲਿ ਗਯਿ ਗੁਆਚ
ਰਾਂਝੇ ਦੇ ਸਬ ਵੀਰ ਅਜ ਭੁਲ ਗਯੇ ਉਸਦਿ ਜਾਚ
ਧਰਤਿ ਤੇ ਲਹੂ ਵਸਿਯਾ, ਕਬਰਾਂ ਪਯਿਆਂ ਚੋਣ
ਪਰੀਤ ਦਿਯਾਂ ਸ਼ਹਜ਼ਾਦੀਆਂ ਅਜ ਵਿਚ ਮਜ਼ਾਰਾਂ ਰੋਣ
ਅਜ ਸਬ “ ਕੈਦੋਂ “ ਬਣ ਗਯੇ, ਹੁਸਨ ਇਸ਼ਕ ਦੇ ਚੋਰ
ਅਜ ਕਿਥੋਂ ਲਿਆਈਏ ਲਭ ਕੇ ਵਾਰਿਸ ਸ਼ਾਹ ਇਕ ਹੋਰ
ਅਜ ਆਖਾਂ ਵਾਰਿਸ ਸ਼ਾਹ ਨੂ ਕਿਥੋਂ ਕਬਰਾਂ ਵਿਚੋਂ ਬੋਲ !
ਤੇ ਅਜ ਕਿਤਾਬ-ਏ-ਇਸ਼ਕ ਦਾ ਕੋਈ ਅਗਲਾ ਵਰਕਾ ਫੋਲ !
ਅੰਮ੍ਰਿਤਾ ਪ੍ਰੀਤਮ