ਸਨ ਯਾਰਾਂ ਸੈ ਅੱਸੀਆਂ ਨਬੀ ਹਿਜਰਤ ਲੰਮੇ ਦੇਸ ਦੇ ਵਿੱਚ ਤਿਆਰ ਹੋਈ
ਅਠਾਰਾਂ ਸੈ ਤਰੇਈਆਂ ਸਮਤਾਂ ਦਾ ਰਾਜੇ ਬਿਕਰਮਜੀਤ ਦੀ ਸਾਰ ਹੋਈ
ਜਦੋਂ ਦੇਸ ਤੇ ਜੱਟ ਸਰਦਾਰ ਹੋਏ ਘਰੋ ਘਰੀ ਜਾਂ ਨਵੀਂ ਸਰਕਾਰ ਹੋਈ
ਅਸ਼ਰਾਫੂ ਖਰਾਬ ਕਮੀਨ ਤਾਜ਼ੇ ਜ਼ਿਮੀਂਦਾਰ ਨੂੰ ਵੱਡੀ ਬਹਾਰ ਹੋਈ
ਚੋਰ ਚੌਧਰੀ ਯਾਰਨੀ ਪਾਕ ਦਾਮਨ ਭੂਤ ਮੰਡਲੀ ਇੱਕ ਥੋਂ ਚਾਰ ਹੋਈ
ਵਾਰਸ ਸ਼ਾਹ ਨੇ ਆਖਿਆ ਪਾਕ ਕਲਮਾ ਬੇੜੀ ਤਿਨ੍ਹਾ ਦੀ ਆਕਬਤ ਪਾਰ ਹੋਈ