ਹੀਰ ਜਾਨ ਬਹੱਕ ਤਸਲੀਮ ਹੋਈ ਸਿਆਲਾਂ ਦਫਨ ਕੇ ਖਤ ਲਿਖਾਇਆ ਈ
ਵਲੀ ਜ਼ੌਸ ਤੇ ਕੁਤਬ ਸਭ ਖਤਮ ਹੋਏ ਮੌਤ ਸੱਚ ਹੈ ਰੱਬ ਫਰਮਾਇਆ ਈ
’ਕੱਲੂ ਸ਼ਈਇਨ ਹਾਲੇਕੁਨ ਇੱਲਾ ਵਜ ਹਾ ਹੂ’ ਹੁਕਮ ਵਿੱਚ ਕੁਰਆਨ ਦੇ ਆਇਆ ਈ
ਅਸਾਂ ਸਬਰ ਕੀਤਾ ਸਤੁਸਾਂ ਸਬਰ ਕਰਨਾ ਇਹ ਧਰੋਂ ਹੀ ਹੁੰਦੜਾ ਆਇਆ ਈ
ਅਸਾਂ ਹੋਰ ਉਮੀਦ ਸੀ ਹੋਰ ਹੋਈ ਖਾਲੀ ਜਾਏ ਉਮੀਦ ਫਰਮਾਇਆ ਜੀ
ਇਹ ਰਜ਼ਾ ਕਤਈ ਨਾ ਟਲੇ ਹਰਗਿਜ਼ ਲਿਖ ਆਦਮੀ ਤੁਰਤ ਭਜਾਇਆ ਈ
ਡੇਰਾ ਪੁਛ ਕੇ ਧੀਦੋ ਦਾ ਜਾ ਵੜਿਆ ਖਤ ਰੋਇਕੇ ਹੱਥ ਫੜਾਇਆ ਈ
ਇਹ ਰੋਵਨਾ ਖਬਰ ਕੀ ਲਿਆਇਆ ਏ ਮੂੰਹ ਕਾਸ ਥੋਂ ਬੁਰਾ ਬਣਾਇਆ ਈ
ਮਾਅਜ਼ੂਲ ਹੋਇਉਂ ਤਖਤ ਜ਼ਿੰਦਗੀ ਥੋਂ ਪਰਮਾਨ ਤਜ਼ੱਈਅਰ ਦਾ ਆਇਆ ਈ
ਮੇਰੇ ਮਾਲ ਨੂੰ ਖੈਰ ਹੈ ਕਾਸਦਾ ਓ ਆਖ ਕਾਸਨੂੰ ਡੁਸਕਣਾ ਲਾਇਆ ਈ
ਤੇਰੇ ਮਾਲ ਨੂੰ ਧਾੜਵੀ ਉਹ ਪਿਆ ਜਿਸ ਤੋਂ ਕਿਸੇ ਨਾ ਮਾਲ ਛੁਡਾਇਆ ਈ
ਹੀਰ ਮੋਈ ਨੂੰ ਅਠਵਾਂ ਪਹਿਰ ਹੋਇਆ ਮੈਨੂੰ ਸਿਆਲਾਂ ਨੇ ਅੱਜ ਭਜਾਇਆ ਈ
ਵਾਰਸ ਸ਼ਾਹ ਮੀਆਂ ਗੱਲ ਠੀਕ ਜਾਣੀਂ ਤੈਥੇ ਕੂਚ ਦਾ ਉੱਦਮੀਂ ਆਇਆ ਈ