ਤੇਰੇ ਬਾਜਰੇ ਦੀ ਰਾਖੀ ਦਿਓਰਾ ਮੈਂ ਨਾ ਬਹਿੰਦੀ ਵੇ |
ਜੇ ਮੈਂ ਤਾੜੀ ਮਾਰ ਉਡਾਵਾਂ ਮੇਰੀ ਮਹਿੰਦੀ ਲਹਿੰਦੀ ਵੇ |
ਤੇਰੇ ਬਾਜਰੇ ਦੀ ਰਾਖੀ ਦਿਉਰਾ ਮੈਂ ਨਾ ਬਹਿੰਦੀ ਵੇ |
ਜੇ ਮੈਂ ਸੀਟੀ ਮਾਰ ਉਡਾਵਾਂ ਮੇਰੀ ਸੁਰਖ਼ੀ ਲਹਿੰਦੀ ਵੇ |
ਤੇਰੇ ਬਾਜਰੇ ਦੀ ਰਾਖੀ ਦਿਓਰਾ ਮੈਂ ਨਾ ਬਹਿੰਦੀ ਵੇ |
ਜੇ ਮੈਂ ਅੱਡੀ ਮਾਰ ਉਡਾਵਾਂ ਮੇਰੀ ਝਾਂਜਰ ਲਹਿੰਦੀ ਵੇ |
ਤੇਰੇ ਬਾਜਰੇ ਦੀ ਰਾਖੀ ਦਿਓਰਾ ਮੈਂ ਨਾ ਬਹਿੰਦੀ ਵੇ |
ਜੇ ਮੈਂ ਹਾਕਰ ਮਾਰ ਉਡਾਵਾਂ ਮੇਰੀ ਵਾਜ ਨਾ ਸਹਿੰਦੀ ਵੇ |
ਤੇਰੇ ਬਾਜਰੇ ਦੀ ਰਾਖੀ ਦਿਓਰਾ ਮੈਂ ਨਾ ਬਹਿੰਦੀ ਵੇ |
ਜੇ ਮੈਂ ਪਿੱਛੇ ਦੌੜ ਉਡਾਵਾਂ ਉੱਤੋਂ ਗਰਮੀ ਪੈਂਦੀ ਵੇ |
ਤੇਰੇ ਬਾਜਰੇ ਦੀ ਰਾਖੀ ਦਿਓਰਾ ਮੈਂ ਨਾ ਬਹਿੰਦੀ ਵੇ |
ਜੇ ਮੈਂ ਢੀਮਾਂ ਮਾਰ ਉਡਾਵਾਂ ਸਿਰ ਤੋਂ ਚੁੰਨੀ ਲਹਿੰਦੀ ਵੇ |