ਲੈ ਕੇ ਚੱਲਿਆ ਆਪਣੇ ਦੇਸ ਤਾਈਂ ਚੱਲ ਨੱਢੀਏ ਰੱਬ ਵਧਾਈ ਨੀ
ਚੌਧਰਾਣੀਏ ਤਖਤ ਹਜ਼ਾਰੇ ਦੀਏ ਪੰਜਾਂ ਪੀਰਾਂ ਨੇ ਆਣ ਬਹਾਈ ਨੀ
ਕਢ ਖੇੜਿਆਂ ਤੋਂ ਰੱਬ ਦਿੱਤੀਏ ਤੂੰ ਅਤੇ ਮੁਲਕ ਪਹਾੜ ਪਹੁੰਚਾਈ ਨੀ
ਹੀਰ ਆਖਿਆ ਐਵੇ ਜੇ ਜਾ ਵੜਸਾਂ ਰੰਨਾ ਆਖਸਨ ਉਧਲੇ ਆਈ ਨੀ
ਪੀਏ ਸਹੁਰੇ ਡੋਬ ਕੇ ਗਾਲਿਉ ਨੀ ਖੋਹ ਕੌਣ ਨਵਾਲੀਆਂ ਆਈ ਨੀ
ਲਾਵਾਂ ਫੇਰਿਆਂ ਅਕਦ ਨਕਾਹ ਬਾਝੋਂ ਐਵੇਂ ਬੋਦਲ ਹੋਇਕੇ ਆਈ ਨੀ
ਘਤ ਜਾਦੂੜਾ ਦੇਵ ਨੇ ਪਰੀ ਠੱਗੀ ਹੂਰ ਆਦਮੇ ਦੇ ਹੱਥ ਆਈ ਨੀ
ਵਾਰਸ ਸ਼ਾਹ ਪ੍ਰੇਮ ਦੀ ਜੜੀ ਘੱਤੀ ਮਸਤਾਨੜੇ ਚਾਕ ਰਹਾਈ ਨੀ