ਅੱਲਾ ਬਿਸਮਿਲਾ ਤੇਰੀ ਜੁਗਨੀ
ਆਸ਼ਕ ਦੀ ਜਾਤ ਇਸ਼ਕ ਹੈ
ਆਸ਼ਕ ਦਾ ਧਰਮ ਇਸ਼ਕ ਹੈ
ਆਸ਼ਕ ਦਾ ਰੱਬ ਇਸ਼ਕ ਹੈ
ਆਲਮ ਵਿਚ ਇਸ਼ਕ ਪਹਿਲਾ
ਆਪ ਤੂੰ ਦਾਨ ਕੀਤਾ
ਬੰਦਾ ਖੁਦਾ ਹੋ ਗਿਆ
ਜਿਸ ਨੇ ਇਹ ਜਾਮ ਪੀਤਾ
ਅੱਲਾ ਬਿਸਮਿਲਾ ਤੇਰੀ ਜੁਗਨੀ
ਜੱਟ ਨੇ ਚੌਧਰ ਛੱਡੀ
ਬੇਲੇ ਵਿਚ ਮੰਗੂ ਚਾਰੇ
ਸਿਆਲਾ ਦੇ ਸਿਰ ਦੇ ਉਤੋ
ਵਾਰੇ ਸੀ ਤਖਤ ਹਜਾਰੇ
ਹੀਰ ਲਈ ਚਾਕ ਹੋ ਕੇ
ਬਾਰਾਂ ਸੀ ਸਾਲ ਲੰਘਾਏ
ਰਾਂਝੇ ਨੇ ਵਾਰ ਜਵਾਨੀ
ਲੱਗੀ ਦੇ ਬੋਲ ਪੁਗਾਏ
ਸੱਪਾ ਦੀਆਂ ਸਿਰੀਆ ਉਤੇ
ਬੇਲੇ ਵਿਚ ਭੌਂਦਾ ਫਿਰਿਆ
ਬੁੱਲਾਂ ਦੇ ਵਿਚੋ ਧੀਦੋ
ਹੀਰ ਹੀਰ ਗਾਉਂਦਾ ਫਿਰਿਆ
ਅੱਲਾ ਬਿਸਮਿਲਾ ਤੇਰੀ ਜੁਗਨੀ
ਸਾਂਈ ਮੇਰਿਆ ਵੇ ਤੇਰੀ ਜੁਗਨੀ
ਸਹਿਬਾਂ ਮੁਠੀਆਂ ਭਰ ਜਗਾਉਦੀ ਰਹੀ
ਉਹ ਨਾਲੇ ਨੈਂਣੋ ਡੋਲੇ ਨੀਰ
ਉਹ ਤੇਰੇ ਕਿਤ ਵਲ ਗਿਆ ਧਿਆਨ ਵੇ
ਉਹ ਆ ਗਿਆ ਵੀਰ ਸ਼ਮੀਰ
ਵੇ ਤੂੰ ਸੁੱਤਾ ਕਿਉ ਨੀ ਜਾਗਦਾ
ਅੱਜ ਵਰਤੀ ਕੀ ਤਕਦੀਰ
ਵੇ ਉਠ ਚੱਲੀਏ ਦਾਨਾਬਾਦ ਨੂੰ
ਵੇ ਜੱਟਾ ਚੜੀ ਵੇ ਆਉਦੀ ਵਹੀਰ
ਓ ਕਦੇ ਬਿਰਛ ਨਾ ਵੱਢੀਏ ਉਹ
ਜਿਸ ਛਾਂਵੇ ਬਹਿ ਲਈਏ
ਰਹੀਏ ਉਹਦੇ ਨਾਲ ਹਮੇਸ਼ਾ
ਯਾਰ ਜਿਨੂੰ ਕਹਿ ਲਈਏ
ਓ ਸੱਜਣਾ ਨਾਲ ਸਰਦਾਰੀ ਹੁੰਦੀ
ਤੇ ਯਾਰਾਂ ਨਾਲ ਬਹਾਰਾਂ
ਓ ਮਿਲੇ ਯਾਰ ਲਈ ਜੇਕਰ ਸੂਲੀ
ਓ ਛੱਡ ਝੂਟਾ ਲੈ ਲਈਏ
ਅੱਲਾ ਬਿਸਮਿਲਾ ਤੇਰੀ ਜੁਗਨੀ
ਸਾਂਈ ਮੇਰਿਆ ਵੇ ਤੇਰੀ ਜੁਗਨੀ
ਉਹ ਸੱਸੀ ਪੁਨੂੰ ਦੇ ਨਾਲ ਸੌਂ ਗੀ ਚੜਕੇ ਸੇਜ ਤੇ
ਅੱਧੀ ਰਾਤੀਂ ਕੀਤੇ ਹੋਣੀ ਚੰਦਰੀ ਕਾਰੇ
ਉਹ ਬੰਨਕੇ ਮੁਸ਼ਕਾਂ ਤਾਂ ਬਲੋਚ ਉਠਾ ਵਾਲੇ
ਲੈਗੇ ਪੁੰਨੂ ਨੂੰ ਕੇਤ ਵੱਲ ਹਤਿਆਰੇ
ਓ ਚੜਿਆ ਸੂਰਜ ਸੱਸੀ ਤੁਰ ਪਈ ਪੁੰਨੂ ਲਭਣ ਨੂੰ
ਮੂਹਰੇ ਆਤਸ਼ ਦਾ ਦਰਿਆ ਜੋ ਠਾਠਾਂ ਮਾਰੇ
ਓ ਸੱਸੀ ਪੁਨੂੰ ਪੁਨੂੰ ਫਿਰਦੀ ਥਲ ਵਿਚ ਕੂਕਦੀ
ਉਡਗੇ ਭੌਰ ਸੀ ਓ ਜਿੰਦ ਚੋ ਅੰਤ ਵਿਚਾਰੇ
ਅੱਲਾ ਬਿਸਮਿਲਾ ਤੇਰੀ ਜੁਗਨੀ
ਸਾਂਈ ਮੇਰਿਆ ਵੇ ਤੇਰੀ ਜੁਗਨੀ
ਜਿਨਾ ਇਸ਼ਕ ਦੀਆਂ ਚੱਖੀਆ ਲਸ਼ਕਤਾਂ ਨੇ
ਉਹ ਬਿਨਾ ਪੀਤਿਓਂ ਖੁਦਾਈ ਲੈਣ ਜੀ ਵੇ
ਬਾਲਣ ਹੱਡੀਆਂ ਦਾ ਅੱਗ ਹੌਕਿਆਂ ਦੀ
ਓ ਆਸ਼ਕ ਤਨ ਦਾ ਬਾਲ ਤੰਦੂਰ ਜੀਵੇ
ਕੀ ਹੁੰਦਾ ਏ ਮਾਰਨਾ ਆਸ਼ਕਾਂ ਦਾ
ਝਿੜਕ ਦਿਤਿਆਂ ਜੋ ਨੇ ਮਰ ਜਾਂਦੇ
ਜਿਹੜੇ ਹੱਡਾਂ ਨੂੰ ਇਸ਼ਕ ਦਾ ਰੋਗ ਲੱਗਾ
ਉਹ ਬਿਨਾ ਬੱਤੀਓ ਬਲਦੇ ਨੇ ਵਾਂਗ ਦੀਵੇ
ਇਸ਼ਕ ਵਣਜ ਵਿਚ ਪਾਉਦੇ ਘਾਟੇ
ਇਸ਼ਕ ਦੇ ਸਦਾ ਵਪਾਰੀ
ਕਰਨ ਇਲਾਜ ਤਬੀਬ ਨਾ ਜਿਸਦਾ
ਇਸ਼ਕ ਹੈ ਉਹ ਬਿਮਾਰੀ
ਭਲਾ ਹੋਇਆ ਲੜ ਨੇੜੇ ਛੁੱਟਿਆ
ਕਹੇ ਥਰੀਕਿਆਂ ਵਾਲਾ
ਲੱਗੀ ਨਾਲੋ ਟੁੱਟੀ ਚੰਗੀ
ਆ ਜਿਹੜੀ ਬੇਕਦਰਾਂ ਦੀ ਯਾਰੀ
ਅੱਲਾ ਬਿਸਮਿਲਾ ਤੇਰੀ ਜੁਗਨੀ
ਸਾਂਈ ਮੇਰਿਆ ਵੇ ਤੇਰੀ ਜੁਗਨੀ