111
ਕਲਾਮ ਸਾਹਿਬਾਨ
ਛੋਟਾ ਦਸਨਾਏਂ ਹਾਣ ਦਾ ਗੱਲਾਂ ਕਰ ਨਾਏਂ ਢੇਰ
ਸਿਆਲੀਂ ਬੰਦਿਆਂ ਵਾਲਿਆਂ ਲੈਨੇਂ ਲੈਨੇਂ ਘੇਰ
ਮੇਰਾ ਵਾਸਾ ਘਰ ਮਤਰਈ ਦੇ ਜਿਹੜੀ ਪਾਤੋਂ ਮੰਗਦੀ ਸੈਰ
ਮੈਨੂੰ ਪੂਣੀਆਂ ਦਿੰਦੀ ਥੋੜੀਆਂ ਸੂਤਰ ਮੰਗਦੀ ਢੇਰ
ਲੈ ਚੱਲ ਦਾਨਾਂ ਬਾਦ ਨੂੰ ਅਗਲਾ ਪੰਧ ਨਬੇੜ
ਵੇਖ ਤਮਾਸ਼ਾ ਹਾਫ਼ਜ਼ਾ ਦੁਨੀਆਂ ਨੂੰ ਚਾ ਛੇੜ
112
ਨੀਲੀ ਜਿਹੀ ਦਨਬਲੀ ਤੋਂ ਆਂਦੀ ਟਲੀਉਂ ਟੁਰ
ਘਰ ਨਹੀਂ ਸਾਈ ਬਾਪ ਦੇ ਮੰਗ ਲਿਆਵੀਂ ਆਂ ਹੋਰ
ਇਹ ਨੀਲੀ ਦੋ ਬੇਲਾ ਨਹੀਂ ਕੱਢ ਦੀ ਇਹਦੀ ਪਿੱਠ ਵਿੱਚ ਹੈ ਨਹੀਂ ਜ਼ੋਰ
ਖ਼ਾਨ ਖੀਵੇ ਦੇ ਝਾਨਜੀਰੇ ਸਾਰੇ ਰਾਤਬ ਖ਼ੋਰ
ਉਹ ਭਿੱਜੀਆਂ ਜਾਣ ਨਹੀਂ ਦੇਵਨਦੇ ਉਧਲ ਗਈਆਂ ਦੇ ਚੋਰ
ਵੇਖ ਤਮਾਸ਼ਾ ਹਾਫ਼ਜ਼ਾ ਬੁੱਤ ਨੂੰ ਖੁੱਲੀ ਉਡੀਕੇ ਗੁਰ
113
ਜਵਾਬ ਮਿਰਜ਼ਾ
ਨੀਲੀ ਵੇਖ ਨਾ ਦਨਬਲੀ ਝੋਰੇ ਜੀ ਨਾ ਪਾ
ਮੇਰੀ ਨੀਲੀ ਤੋਂ ਡਰ ਦੇ ਪਖਨੋਂ ਧਰਤੀ ਚੁਗ ਨਾ ਪਗਦੇ ਆ
ਉਹ ਹਿਰਨ ਮਰਬਨਦੀ ਚੱਲ ਕੇ ਸੀਅੜ ਸਨਬ ਰੌਲਾ
ਦੋਂ ਨਿਉਂ ਦਾ ਖੱਟਿਆ ਛੱਡਿਆ ਨੀਲੀ ਦੇ ਢਿੱਡ ਪਾ
ਤੋਂ ਚੜ੍ਹਨਾਏਂ ਆਪਣੇ ਸ਼ੌਕ ਨੂੰ ਮੇਰੀ ਨੀਲੀ ਨਿੰਦਣਾ ਜਾ
ਕਦੀ ਲਈਂ ਨੀਲੀ ਦੇ ਪੱਤੇ ਤੋਂ ਸੱਜੀ ਟੰਗ ਵਲਾ
ਚੜ੍ਹੇਂ ਤੋਂ ਉਹਦੀ ਪਿੱਠ ਤੇ ਆ ਦਈ ਦਾਨਾਂ ਬਾਦ ਦਿਖਾ
114
ਨੀਲੀ ਬਖ਼ਸ਼ੀ ਅਕਬਰ ਬਾਤਸ਼ਾਹ ਕਾਠੀ ਸੁਣੀਂ ਲਗਾਮ
ਉਹਦੇ ਕਣ ਕਲਮਾਂ ਲਿੰਗ ਥਮੀਆਂ ਪੋਸ਼ਲ ਧਰਤ ਮਿਆਨ
ਜਿਵੈਂ ਬੁਰਾਕ ਰਸੂਲ ਦਾ ਮੇਰੀ ਨੀਲੀ ਉਸ ਉਡਾਣ
ਓੜਕ ਉਹ ਕੁੱਝ ਹੋਸੀਆ ਹਾਫ਼ਜ਼ਾ ਕਲਮਾ ਪੜ੍ਹੇ ਜ਼ਬਾਨ
115
ਸਾਹਿਬਾਨ ਦੀ ਤਿਆਰੀ
ਮਿਰਜ਼ਾ ਪਹੁੰਚਿਆ ਓਟ ਤੇ ਜੋ ਕੀਤਾ ਸੀ ਨਾਲ ਯਾਰ
ਖ਼ਬਰਾਂ ਮਤਰਬ ਜ਼ਾਦੀਆਂ ਜੋ ਸਨ ਵਿਚ ਦਿਹਾਰ
ਖ਼ਬਰ ਸੁਣੀ ਜਦ ਸਾਹਿਬਾਨ ਤਹਾ ਕਿਤੇ ਬਣਨ ਸਾਰ
ਜਾਂਦੀ ਕਿਸੇ ਨਾ ਡਠੀਆ ਆਹੀ ਰਾਤ ਗ਼ੁਬਾਰ
116
ਮਿਰਜ਼ੇ ਦੀ ਰਵਾਨਗੀ
ਸਰਤੋਂ ਵਲੋਨਗ ਲਾਹ ਕੇ ਮਿਰਜ਼ਾ ਦੇਖੇ ਪਿਆ ਹਨਜਾਰ
ਮੂਲੀ ਮੀਹਨਦੀ ਕੱਢ ਕੇ ਘੱਤਿਆ ਗੱਲ ਨੀਲੀ ਦੇ ਹਾਰ
ਸਾਹਿਬਾਨ ਦਾ ਚੋਲਾ ਵੇਖ ਕੇ ਕੀਤਾ ਚਾਲਨਗਾਰ
ਸਾਹਿਬਾਨ ਦੀ ਜੁੱਤੀ ਜੁੜੀ ਸਿਤਾਰਿਆਂ ਉਹਦੇ ਟੋਟੇ ਕਿਤੇ ਚਾਰ
ਪਏ ਨਾਈ ਨੂੰ ਛੱਡ ਕੇ ਮਿਰਜ਼ਾ ਹੋ ਟੁਰਿਆ ਅਸਵਾਰ
117
ਮਿਰਜ਼ੇ ਤਦ ਸ਼ਹਿਬਾਜ਼ ਵਾਂਗ ਕੀਤਾ ਆਹਾ ਝੱਟ
ਬਾਹੋਂ ਫੜ ਕੇ ਸਾਹਿਬਾਨ ਪਿੱਛੇ ਨੀਲੀ ਲਈਂ ਘੱਤ
ਸਾਹਿਬਾਨ ਪਿੱਛੇ ਖ਼ੌਫ਼ ਥੀਂ ਰੋਵੇ ਨੀਰ ਪੁਲਟ
ਮਿਰਜ਼ਿਆ ਖ਼ਬਰ ਹੋਸੀ ਜਦ ਮਾਹਨਿਆਂ ਉਹ ਮਿਲਣ ਵਾਗਾਂ ਘੱਤ
118
ਨਾਲ ਨਮਾਸ਼ਾਂ ਧੋਲਕਾਂ ਸਾਹਿਬਾਨ ਮਿਰਜ਼ੇ ਘੱਤ ਲਈ ਬਿੱਲ
ਮੇਰੇ ਪੜੇ ਪੜੋਨੇ ਰਹਿ ਗਏ ਝਾਨਝਰ ਸੁਣੀਂ ਹਮੇਲ
ਮੇਰੀ ਕੁੱਪੀ ਟੰਗੀ ਰਹਿ ਗਈ ਜਿਸ ਵਿੱਚ ਉੱਤਰ ਫੁਲੇਲ
ਥਾਲੀ ਵਟਣਾਂ ਰਹਿ ਗਿਆ ਬੂਹੇ ਬੈਠੇ ਰਹਿ ਗਏ ਖੀਵੇ ਦੇ ਮਿਲ
ਲੈ ਚੱਲ ਦਾਨਾਂ ਬਾਦ ਨੂੰ ਅਗਲਾ ਪੰਧ ਨਬੇੜ
119
ਮਕੂਲਾ ਸ਼ਾਇਰ
ਹਾਫ਼ਿਜ਼ ਇਸ਼ਕ ਭਲੀਰਾ ਪਾਤਣੀ ਨਾ ਲੰਘਾਏ ਘਾਟ
ਉਥੇ ਬੇੜਾ ਠੱਲਿਆ ਜਿਥੇ ਜਾਵਣ ਬੇੜੇ ਪਾਟ
ਭੁੱਖ ਨਾ ਢੂੰਡੇ ਲੱਜ਼ਤਾਂ ਇਸ਼ਕ ਨਾ ਪੁੱਛੇ ਜ਼ਾਤ
ਤਰਠਾ ਜਿੰਦ ਕਵੀਆਈਨਦਾ ਬਿਰਹੋਂ ਦੀ ਉਹ ਰਾਤ
120
ਖਾਰੇ ਚੜ੍ਹਦੀ ਸਾਹਿਬਾਨ ਖਰਲ ਖੜੀਸੀ ਲਾਹ
ਨੀਲੀ ਦਿੰਦੀ ਚੰਗੀਆਂ ਰੱਖੇ ਮਸਾਂ ਵਿਸਾਹ
ਭੌਂਦੇ ਰਹਿ ਸੇ ਆਸ ਪਾਸ ਮੋ ਪਵਾਈਸ ਕਾਹ
ਹਾਫ਼ਿਜ਼ ਨਾ ਨੀਲੀ ਦਾ ਦਿਵਸ ਕੁੱਝ ਨਾ ਕੁੱਝ ਉਸ ਗੁਣਾ