ਕਾਜ਼ੀ ਆਖਿਆ ਬੋਲ ਫਕੀਰ ਮੀਆਂ ਛੱਡ ਝੂਠ ਦੇ ਦਬ ਦੜੇੜਿਆਂ ਨੂੰ
ਅਸਲ ਗੱਲ ਸੋ ਆਖ ਦਰਗਾਹ ਅੰਦਰ ਲਾ ਤਯਕਰ ਝਗੜਿਆਂ ਝੇੜਿਆਂ ਨੂੰ
ਸਾਰੇ ਦੇਸ ਵਿੱਚ ਠਿਠ ਹੋ ਸਣੇ ਨੱਢੀ ਦੋਵੇਂ ਫੜੇ ਹੋ ਆਪਣੇ ਫੇੜਿਆਂ ਨੂੰ
ਪਿੱਛੇ ਮੇਲ ਕੇ ਚੋਇਆ ਰਿੜਕਿਆਈ ਉਹ ਰਵਾ ਸੀ ਵਕਤ ਸਹੇੜਿਆਂ ਨੂੰ
ਭਲੇ ਜੱਟਾਂ ਦੀ ਸ਼ਰਮ ਤੂੰ ਲਾਹ ਸੁੱਟੀ ਖਵਾਰ ਕੀਤਾ ਈ ਸਿਆਲਾਂ ਤੇ ਖੇੜਿਆਂ ਨੂੰ
ਭਲਾ ਮਚਿਉਂ ਆਣ ਕੇ ਦਾਅਵਿਆਂ ਤੇ ਸਲਾਮ ਹੈ ਵਲ ਛਲਾਂ ਤੇਰਿਆਂ ਨੂੰ
ਆਭੂ ਭੁਣਦਿਆਂ ਝਾੜ ਕੇ ਚੱਬ ਚੁੱਕੋਂ ਹੁਣ ਵੌਹਟੜੀ ਦੇਹ ਇਹ ਖੇੜਿਆਂ ਨੂੰ
ਆਓ ਦੇਖ ਲੌ ਸੁਣਨ ਗਿਣਨ ਵਾਲਿਉ ਏਹ ਮਲਾਹ ਜੇ ਡੋਬਦੇ ਬੇੜਿਆਂ ਨੂੰ
ਦੁਨੀਦਾਰ ਨੂੰ ਔਰਤਾਂ ਜ਼ੁਹਦ ਫਕਰਾਂ ਮੀਆਂ ਛੱਡ ਸ਼ੁਹਦਿਆਂ ਝੇੜਿਆਂ ਨੂੰ
ਕਾਜ਼ੀ ਬਹੁਤ ਜੇ ਆਂਵਦਾ ਤਰਸ ਤੈਨੂੰ ਬੇਟੀ ਅਪਣੀ ਬਖਸ਼ ਦੇ ਖੇੜਿਆਂ ਨੂੰ
ਨਿਤ ਮਾਲ ਪਰਾਏ ਹਨ ਚੋਰ ਖਾਂਦੇ ਇਹ ਦੱਸ ਮਸਲੇ ਰਾਹੀਂ ਬੇੜ੍ਹਿਆਂ ਨੂੰ
ਛੱਡ ਜਾ ਹਿਆ ਦੇ ਨਾਲ ਜੱਟੀ ਨਹੀਂ ਜਾਣਸੈਂ ਦੁਰਿਆਂ ਮੇਰਿਆਂ ਨੂੰ
ਜ਼ਨੀ ਕੁਲ ਜਹਾਨ ਦੇ ਪਕੜੀਅਣ ਗੇ ਵਾਰਸ ਸ਼ਾਹ ਫਕੀਰ ਦੇ ਫੇੜਿਆਂ ਨੂੰ