ਮੇਰੀ ਬੁੱਕਲ ਦੇ ਵਿੱਚ ਚੋਰ
ਮੇਰੀ ਬੁੱਕਲ ਦੇ ਵਿੱਚ ਚੋਰ
ਕਿਹਨੂੰ ਕੂਕ ਸੁਣਾਵਾਂ
ਮੇਰੀ ਬੁੱਕਲ ਦੇ ਵਿੱਚ ਚੋਰ
ਚੋਰੀ ਚੋਰੀ ਨਿੱਕਲ ਗਿਆ
ਪਿਆ ਜਗਤ ਵਿੱਚ ਸ਼ੋਰ
ਮੇਰੀ ਬੁੱਕਲ ਦੇ ਵਿੱਚ ਚੋਰ
ਮੇਰੀ ਬੁੱਕਲ ਦੇ ਵਿੱਚ ਚੋਰ
ਮੁਸਲਮਾਨ ਸੱਵੀਆਂ ਤੋਂ ਡਰਦੇ
ਹਿੰਦੂ ਡਰਦੇ ਗੋਰ
ਦੋਵੇਂ ਇਸ ਦੇ ਵਿੱਚ ਮਰਦੇ
ਇਹੋ ਦੋਹਾਂ ਦੀ ਖੋਰ
ਮੇਰੀ ਬੁੱਕਲ ਦੇ ਵਿੱਚ ਚੋਰ
ਮੇਰੀ ਬੁੱਕਲ ਦੇ ਵਿੱਚ ਚੋਰ
ਕਿਤੇ ਰਾਮ ਦਾਸ ਕਿਤੇ ਫ਼ਤਿਹ ਮੁਹੰਮਦ
ਇਹੋ ਕਦੀਮੀ ਸ਼ੋਰ
ਮਿਟ ਗਿਆ ਦੋਹਾਂ ਦਾ ਝਗੜਾ
ਨਿਕਲ ਪਿਆ ਕੋਈ ਹੋਰ
ਮੇਰੀ ਬੁੱਕਲ ਦੇ ਵਿੱਚ ਚੋਰ
ਮੇਰੀ ਬੁੱਕਲ ਦੇ ਵਿੱਚ ਚੋਰ
ਅਰਸ਼ ਮੁਨੱਵਰ ਬਾਂਗਾਂ ਮਿਲੀਆਂ
ਸੁਣੀਆਂ ਤਖ਼ਤ ਲਹੌਰ
ਸ਼ਾਹ ਇਨਾਇਤ ਕੁੰਡੀਆਂ ਪਾਈਆਂ
ਲੁਕ ਛੁਪ ਖਿੱਚਦਾ ਡੋਰ
ਮੇਰੀ ਬੁੱਕਲ ਦੇ ਵਿੱਚ ਚੋਰ
ਮੇਰੀ ਬੁੱਕਲ ਦੇ ਵਿੱਚ ਚੋਰ
ਔਖੇ ਲਫ਼ਜ਼ਾਂ ਦੇ ਮਾਅਨੇ
ਜਗਤ- ਦੁਨੀਆ, ਜਹਾਨ
ਸਿਵਿਆਂ- ਹਿੰਦੂਆਂ ਦੀਆਂ ਮੜ੍ਹੀਆਂ, ਜਿਥੇ ਮੁਰਦੇ ਸਾੜੇ ਜਾਂਦੇ ਨੇਂ
ਗੋਰ- ਕਬਰ
ਖੋਰ- ਦੁਸ਼ਮਣੀ, ਕਿਸੇ ਸ਼ੈਅ ਦੇ ਖੁਰਨ ਦਾ ਅਮਲ
ਕੁੰਡੀਆਂ- ਡੋਰਾਂ, ਮੱਛੀ ਨੂੰ ਫੜਨ ਲਈ ਕੁੰਡੀ ਵਰਤੀ ਜਾਂਦੀ ਹੈ।