ਖੇੜਿਆਂ ਜੋੜ ਕੇ ਹੱਥ ਫਰਿਆਦ ਕੀਤੀ ਨਹੀਂ ਵਕਤ ਹੁਣ ਜ਼ੁਲਮ ਕਮਾਵਨੇ ਦਾ
ਇਹ ਠੱਗ ਹੈ ਮਹਿਜ਼ਰੀ ਵੱਡਾ ਘੂਠਾ ਸਹਿਰ ਜਾਣਦਾ ਜਮਾਵਣੇ ਦਾ
ਵਿਹੜੇ ਵੜਦਿਆਂ ਨੱਢੀਆਂ ਮੋਹ ਲਏਸ ਇਸ ਥੇ ਇਲਮ ਜੇ ਰੰਨਾ ਵਲਾਵਨੇ ਦਾ
ਸਾਡੀ ਨੂੰਹ ਨੂੰ ਇੱਕ ਦਿਨ ਸੱਪ ਲੜਿਆ ਉਹ ਵਕਤ ਸੀ ਮਾਂਦਰੀ ਲਿਆਵਨੇ ਦਾ
ਸਹਿਤੀ ਦੱਸਿਆ ਜੋਗੜਾ ਬਾਗਕਾਲੇ ਢਬ ਜਾਣਦਾ ਝਾੜਿਆਂ ਪਾਵਨੇ ਦਾ
ਮੰਤਰ ਝਾੜਨੇ ਨੂੰ ਅਸਾਂ ਸਦ ਆਂਦਾ ਸਾਨੂੰ ਕੰਮ ਸੀ ਜਿੰਦ ਛੁਡਾਵਣੇ ਦਾ
ਲੈਂਦੋ ਦੋਹਾਂ ਨੂੰ ਰਾਤੋ ਹੀ ਰਾਤ ਨੱਠਾ ਫਕਰ ਵਲੀ ਅੱਲਾਹ ਪਹਿਰਾਵਨੇ ਦਾ
ਵਿੱਚੋਂ ਚੋਰ ਤੇ ਬਾਹਰੋਂ ਸਾਧ ਦਿੱਤੇ ਏਸ ਥੇ ਵੱਲ ਜੇ ਭੇਖ ਵਟਾਵਨੇ ਦਾ
ਰਾਜੇ ਚੋਰਾਂ ਤੇ ਯਾਰਾਂ ਨੂੰ ਮਾਰਦੇ ਨੇ ਸੂਲੀ ਰਸਮ ਹੈ ਚੋਰ ਚੜ੍ਹਾਵਨੇ ਦਾ
’ਉਕ ਤੂ ਲੁਲਮੂੰਜ਼ੀ ਜਾਤੀ ਕਬਲੁਲ ਈਜ਼ਾ’ ਕੇਹਾ ਫਾਇਦਾ ਜਗੜਿਆਂ ਪਾਵਨੇ ਦਾ
ਭਲਾ ਕਰੇਂ ਤਾਂ ਏਸ ਨੂੰ ਮਾਰ ਸੁੱਟੇਂ ਹੁਕਮ ਆਇਆ ਹੈ ਚੋਰ ਮੁਕਾਵੇਂ ਦਾ
ਬਾਦਸ਼ਾਹ ਤੋਂ ਅਦਲ ਹੀ ਪੁਛੀਅਗੇ ਵਕਤ ਆਉ ਸੀ ਅਮਲ ਤੁਲਾਵੇਂ ਦਾ