ਖੇੜੇ ਰਾਜੇ ਦੇ ਆਣ ਹਜ਼ੂਰ ਕੀਤੇ ਸੂਰਤ ਬਣੇ ਨੇ ਆਣ ਫਰਿਆਦੀਆਂ ਦੇ
ਰਾਂਝੇ ਆਖਿਆ ਖੋਹ ਲੈ ਚੱਲੇ ਨੱਢੀ ਇਹ ਖੋਹੜੂ ਪਰ੍ਹੇ ਬੇ ਦਾਦਿਆਂ ਦੇ
ਮੈਥੋਂ ਖੋਹ ਫਕੀਰਨੀ ਉੜ ਨੱਠੇ ਜਿਵੇਂ ਪੈਸ਼ਿਆਂ ਨੂੰ ਡੂਮ ਸ਼ਾਦੀਆਂ ਦੇ
ਮੇਰਾ ਨਿਆਉਂ ਤੇਰੇ ਅੱਗੇ ਰਾਏ ਸਾਹਬ ਇਹ ਵੱਡੇ ਦਰਬਾਰ ਨੇ ਆਦੀਆਂ ਦੇ
ਜੇ ਤਾਂ ਦਾੜ੍ਹੀਆਂ ਪਗੜੀਆਂ ਦੇਖ ਭੁੱਲੇ ਸ਼ੈਤਾਨ ਹਨ ਅੰਦਰੋਂ ਵਾਦੀਆਂ ਦੇ
ਵਾਰਸ ਬਾਹਰੋਂ ਸੂਹੇ ਤੇ ਸਿਆਹ ਅੰਦਰੋਂ ਤੰਬੂ ਹੋਣ ਜਿਵੇਂ ਮਾਲਜ਼ਾਦੀਆਂ ਦੇ