ਹੀਰ ਆਖਿਆ ਸੁੱਤੇ ਸੋ ਸਭ ਮੁੱਠੇ ਨੀਂਦਰ ਮਾਰਿਆ ਰਾਜਿਆਂ ਰਾਣਿਆਂ ਨੂੰ
ਨੀਂਦ ਵਲੀ ਤੇ ਗੌਸ ਤੇ ਕੁਤਬ ਮਾਰੇ ਨੀਂਦ ਲੁਟਿਆ ਰਾਹ ਪੰਧਾਣਿਆਂ ਨੂੰ
ਏਸ ਨੀਂਦ ਨੇ ਸ਼ਾਹ ਫਕੀਰ ਕੀਤੇ ਰੋ ਬੈਠੇ ਨੇ ਵਕਤ ਵਿਹਾਣਿਆਂ ਨੂੰ
ਨੀਂਦ ਸ਼ੇਰ ਤੇ ਦੇਵ ਅਮਾਮ ਕੁਠੇ ਨੀਂਦ ਮਾਰਿਆ ਵੱਡੇ ਸਿਆਣਿਆਂ ਨੂੰ
ਸੁੱਤੇ ਸੋਈ ਵਿਗੁਤੜੇ ਉਦ੍ਹਮ ਵਾਂਗੂੰ ਜ਼ਾਲਬ ਨੀਂਦ ਹੈ ਦੇਵ ਰਣਜਾਣਿਆਂ ਨੂੰ
ਨੀਂਦ ਹੇਠ ਸੁਟਿਆ ਸੁਲੇਮਾਨ ਤਾਂਈਂ ਦੇਂਦੀ ਛੁਡਾ ਟਕਾਣਿਆਂ ਨੂੰ
ਨੀਂਦ ਪੁੱਤਰ ਯਾਅਕੂਬ ਦਾ ਖੂਹ ਪਾਇਆ ਸੁਣਿਆ ਹੋਸਿਆ ਯੂਸਫੀ ਵਾਣਿਆਂ ਨੂੰ
ਨੀਂਦ ਜ਼ਿਹਾਬ ਕੀਤਾ ਇਸਮਾਈਲ ਤਾਈਂ ਯੂਨਸ ਪੇਟ ਮੱਛੀ ਵਿੱਚ ਪਾਣੀਆਂ ਨੂੰ
ਨੀਂਦ ਫਜਰ ਦੀ ਕਜ਼ਾ ਨਮਾਜ਼ ਕਰਦੀ ਸ਼ੈਤਾਨ ਦੇ ਤੰਬੂਆਂ ਤਾਣਿਆਂ ਨੂੰ
ਨੀਂਦ ਦੇਖ ਜੋ ਸੱਸੀ ਨੂੰ ਵਕਤ ਪਾਇਆ ਫਿਰੇ ਢੂੰਡਦੀ ਬਾਰੂਨ ਵਾਣਿਆਂ ਨੂੰ
ਰਾਂਝੇ ਹੀਰ ਨੂੰ ਬਨ੍ਹ ਲੈ ਟੁਰੇ ਖੇੜੇ ਦੋਵੇਂ ਰੋਂਦੇ ਨੇ ਵਕਤ ਵਿਹਾਣਿਆਂ ਨੂੰ
ਸਾਢੇ ਤਿੰਨ ਹੱਥ ਜ਼ਮੀਂ ਹੈ ਮਿਲਕ ਤੇਰੀ ਵਾਰਸ ਵਲੇਂ ਕਿਉਂ ਐਡ ਵਲਾਣਿਆਂ ਨੂੰ